ਪੁਲਵਾਮਾ ਹਮਲਾ: ਅਮਰੀਕੀ NSA ਨੇ ਕਿਹਾ- ਅਸੀਂ ਭਾਰਤ ਦੇ ਨਾਲ ਹਾਂ - Pulwama terror attack
ਨਵੀਂ ਦਿੱਲੀ: ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਆਪਣੇ ਭਾਰਤੀ ਹਮਰੁਤਬਾ ਅਜੀਤ ਡੋਭਾਲ ਨੂੰ ਫ਼ੋਨ ਕਰਕੇ ਸੰਵੇਦਨਾ ਜ਼ਾਹਰ ਕੀਤੀ ਹੈ। ਬੋਲਟਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਦੇ ਸਵੈ-ਰੱਖਿਅਕ ਅਧਿਕਾਰ ਦਾ ਸਮੱਰਥਨ ਕਰਦਾ ਹੈ।
![ਪੁਲਵਾਮਾ ਹਮਲਾ: ਅਮਰੀਕੀ NSA ਨੇ ਕਿਹਾ- ਅਸੀਂ ਭਾਰਤ ਦੇ ਨਾਲ ਹਾਂ](https://etvbharatimages.akamaized.net/etvbharat/images/768-512-2465346-thumbnail-3x2-nsa.jpg)
ਜਾਨ ਬੋਲਟਨ ਨੇ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ਵਿੱਚ ਸਰਗਰਮ ਅੱਤਵਾਦੀ ਸੰਗਠਨਾਂ ਦੇ ਸੁਰੱਖਿਅਤ ਟੀਚਿਆਂ ਬਾਰੇ ਸਖ਼ਤ ਚੇਤਾਵਨੀ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਪੂਰਬੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵਲੋਂ ਕੀਤੇ ਗਏ ਆਤਮਘਾਤੀ ਹਮਲਿਆਂ ਤੋਂ ਬਾਅਦ ਵਹਾਈਟ ਹਾਊਸ ਨੇ ਇਸਲਾਮਾਬਾਦ ਨੂੰ ਸਖ਼ਤ ਚੇਤਾਵਨੀ ਦਿੱਤੀ।
ਬੋਲਟਨ ਮੁਤਾਬਕ ਅੱਤਵਾਦ ਦੇ ਮੁੱਦੇ ਤੇ ਸਾਡੀ ਰਾਏ ਬਿਲਕੁਲ ਸਾਫ਼ ਹੈ ਤੇ ਅਸੀਂ ਪਾਕਿਸਤਾਨ ਦੇ ਨਾਲ ਸੰਵਾਦ ਵੀ ਕਰ ਰਹੇ ਹਾਂ। ਭਾਰਤ ਦੇ ਕੋਲ ਸਵੈ-ਰੱਖਿਆ ਦਾ ਅਧਿਕਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਵਾਮਾ ਹਮਲੇ ਦੇ ਦੋਸ਼ੀਆਂ ਅਤੇ ਸਮੱਰਥਕਾਂ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ।
ਦੱਸ ਦਈਏ, ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਸੀਆਰਪੀਐੱਫ਼ ਦੀ ਕਾਫ਼ਲੇ 'ਤੇ ਹਮਲਾ ਕੀਤਾ ਸੀ ਜਿਸ 'ਚ 44 ਜਵਾਨ ਸ਼ਹੀਦ ਹੋਏ ਸਨ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਸਾਰੇ ਅੱਤਵਾਦੀ ਸੰਗਠਨਾਂ ਨੂੰ ਮਦਦ ਤੇ ਪਨਾਹ ਦੇਣ ਲਈ ਮੰਨਾ ਕੀਤਾ ਸੀ। ਟਰੰਪ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਜ਼ ਨੇ ਇੱਕ ਬਿਆਨ ਵਿੱਚ ਕਿਹਾ, "ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਪਾਕਿਸਤਾਨ ਦੀ ਧਰਤੀ ਤੇ ਸਾਰੇ ਅੱਤਵਾਦੀ ਸੰਗਠਨਾਂ ਨੂੰ ਪਨਾਹ ਤੇ ਮਦਦ ਦੇਣਾ ਬੰਦ ਕਰ ਦੇਣ, ਕਿਉਂਕਿ ਇਨ੍ਹਾਂ ਦਾ ਮਕਸਦ ਹਿੰਸਾ ਤੇ ਅੱਤਵਾਦ ਦਾ ਬੀਜ ਬੀਜਣਾ ਹੈ।''