ਹੈਦਰਾਬਾਦ: ਪਿਛਲੇ ਕੁੱਝ ਦਿਨਾਂ ਤੋਂ ਕੋਵਿਡ-19 ਦੇ ਮਾਮਲਿਆਂ ਵਿੱਚ ਗਿਰਾਵਟ ਆਉਣ ਤੋਂ ਬਾਅਦ ਤੇਲੰਗਾਨਾ ਵਿੱਚ ਵੀਰਵਾਰ ਨੂੰ 22 ਨਵੇਂ ਮਾਮਲੇ ਸਾਹਮਣੇ ਆਏ ਅਤੇ 3 ਮੌਤਾਂ ਹੋਈਆਂ। ਇਸ ਨਾਲ ਰਾਜ ਵਿੱਚ ਵਾਇਰਸ ਦੇ ਫੈਲਣ 'ਚ ਫੇਰ ਤੋਂ ਤੇਜ਼ੀ ਦੇਖਣ ਨੂੰ ਮਿਲੀ।
ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ-19 ਅਤੇ ਸਹਿ-ਬਿਮਾਰੀ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਇੱਕ 44 ਸਾਲਾ ਔਰਤ ਅਤੇ 48 ਤੇ 76 ਸਾਲ ਦੀ ਉਮਰ ਦੇ 2 ਮਰਦ ਸ਼ਾਮਲ ਹਨ। ਤਿੰਨੇ ਗ੍ਰੇਟਰ ਹੈਦਰਾਬਾਦ ਨਾਲ ਸਬੰਧਤ ਸਨ। ਇਸ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 28 ਹੋ ਗਈ ਹੈ।
22 ਨਵੇਂ ਮਾਮਲਿਆਂ ਦੇ ਨਾਲ ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 1,038 ਹੋ ਗਈ ਹੈ। ਪਿਛਲੇ 3 ਦਿਨਾਂ ਤੋਂ ਰਾਜ ਵਿੱਚ ਇੱਕੋ ਅੰਕ 'ਚ ਮਾਮਲਿਆਂ ਦੀ ਰਿਪੋਰਟ ਕੀਤੀ ਜਾ ਰਹੀ ਸੀ, ਪਰ ਵੀਰਵਾਰ ਨੂੰ ਅਚਾਨਕ ਇਸ ਵਿੱਚ ਉਛਾਲ ਆਇਆ।