ਤੇਲੰਗਾਨਾ: ਸੂਬੇ ਦੀ ਨਾਮਪੱਲੀ ਪੁਲਿਸ ਮੁਲਾਜ਼ਮਾਂ ਵਲੋਂ 'ਮੈਂ ਭੀ ਹਰਜੀਤ ਸਿੰਘ' ਨਾਂਅ ਵਾਲੀ ਪੱਟੀ ਆਪਣੀ ਵਰਦੀ ’ਤੇ ਲਗਾ ਕੇ ਏਐਸਆਈ ਹਰਜੀਤ ਸਿੰਘ ਦੇ ਜਜ਼ਬੇ ਨੂੰ ਸਲਾਮ ਕੀਤਾ ਗਿਆ। ਪੰਜਾਬ ਦੇ ਜ਼ਿਲ੍ਹਾ ਪਟਿਆਲਾ ਵਿਖੇ ਡਿਊਟੀ ’ਤੇ ਤੈਨਾਤ ਪੁਲਿਸ ਮੁਲਾਜ਼ਮ ਹਰਜੀਤ ਸਿੰਘ ਦਾ ਕੁੱਝ ਨਿਹੰਗਾਂ ਵਲੋਂ ਹੱਥ ਵੱਢ ਦਿੱਤਾ ਗਿਆ ਸੀ। ਹਰਜੀਤ ਸਿੰਘ ਵਲੋਂ ਨਿਹੰਗਾਂ ਨੂੰ ਕਾਬੂ ਕਰਨ ਲਈ ਦਿਖਾਈ ਗਈ ਦਲੇਰੀ ਅਤੇ ਜ਼ਜਬੇ ਨੂੰ ਸਲਾਮੀ ਕਰਨ ਲਈ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵਲੋਂ ਇਹ ਮੁਹਿੰਮ ਚਲਾਈ ਗਈ ਹੈ।
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵਲੋਂ ਇਸ ਮੁਹਿੰਮ ਦੇ ਐਲਾਨ ਤੋਂ ਬਾਅਦ ਜਿੱਥੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਏਐਸਆਈ ਹਰਜੀਤ ਸਿੰਘ ਦਾ ਸਮਰਥਨ ਕੀਤਾ ਗਿਆ, ਉੱਥੇ ਹੀ ਬਾਹਰੀ ਸੂਬੇ ਵੀ ਉਨ੍ਹਾਂ ਦੇ ਹੱਕ ਵਿੱਚ ਨਿਤਰੇ ਹਨ। ਇਸ ਦੇ ਨਾਲ ਹੀ ਤੇਲੰਗਾਨਾ ਪੁਲਿਸ ਨੇ ਵੀ ਹਰਜੀਤ ਸਿੰਘ ਨਾਂਅ ਦੇ ਸਲੋਗਨ ਤੇ ਬੈਜ਼ ਨੂੰ ਲਗਾਉਂਦੇ ਹੋਏ, ਹਰਜੀਤ ਸਿੰਘ ਦਾ ਸਮਰਥਨ ਕੀਤਾ।