ਹੈਦਰਾਬਾਦ: ਤੇਲੰਗਾਨਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਦੌਰਾਨ ਤਕਰੀਬਨ 74 ਲੱਖ ਲੋੜਵੰਦਾਂ ਦੇ ਬੈਂਕ ਖਾਤਿਆਂ 'ਚ 1500 ਰੁਪਏ ਪਾਉਣ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆ ਨਗਰ ਨਿਗਮ ਦੇ ਮੰਤਰੀ ਕੇ.ਟੀ ਰਾਮਾ ਰਾਓ ਨੇ ਦੱਸਿਆ ਕਿ ਕੁੱਲ 1112 ਕਰੋੜ ਰੁਪਏ ਸਰਕਾਰ ਵੱਲੋਂ ਬੈਂਕਾਂ ਨੂੰ ਟਰਾਂਸਫਰ ਕਰ ਦਿੱਤੇ ਗਏ ਹਨ।
ਸੱਤਾਧਾਰੀ ਟੀਆਰਐਸ ਦੇ ਕਾਰਜਕਾਰੀ ਪ੍ਰਧਾਨ ਰਾਓ ਨੇ ਕਿਹਾ ਕਿ ਰਾਜ ਦੇ 76 ਲੱਖ ਲਾਭਪਾਤਰੀਆਂ ਵਿਚੋਂ 87 ਪ੍ਰਤੀਸ਼ਤ ਨੂੰ 3 ਲੱਖ ਟਨ ਤੋਂ ਵੱਧ ਮੁਫ਼ਤ ਚਾਵਲ ਵੰਡਿਆ ਜਾ ਚੁੱਕਾ ਹੈ।
ਰਾਜ ਸਰਕਾਰ ਨੇ ਐਲਾਨ ਕੀਤਾ ਹੈ ਕਿ ਤਾਲਾਬੰਦੀ ਕਾਰਨ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਰਾਜ ਦੇ 87.59 ਲੱਖ ਖੁਰਾਕ ਸੁਰੱਖਿਆ ਕਾਰਡ ਧਾਰਕਾਂ ਨੂੰ 12 ਕਿੱਲੋ ਚਾਵਲ ਦਿੱਤੇ ਜਾਣਗੇ।