ਪੰਜਾਬ

punjab

ETV Bharat / bharat

ਮੋਦੀ ਨੂੰ ਮਾਰਨ ਵਾਲੇ ਵੀਡੀਓ 'ਤੇ ਤੇਜ ਬਹਾਦਰ ਦੀ ਸਫ਼ਾਈ - tej vs modi

ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਨਾਮਜ਼ਦਗੀ ਭਰਨ ਵਾਲੇ ਸਰਹੱਦੀ ਸੁਰੱਖਿਆ ਬਲ (ਬੀਐੱਸਐਫ਼) ਦੇ ਬਰਖ਼ਾਸਤ ਜਵਾਨ ਤੇਜ ਬਹਾਦੁਰ ਯਾਦਵ ਦਾ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਤੇਜ ਬਹਾਦੁਰ ਕਹਿ ਰਿਹਾ ਹੈ, "ਮੈਨੂੰ 50 ਕਰੋੜ ਦਿਓ ਮੈਂ ਮੋਦੀ ਨੂੰ ਮਾਰ ਦੇਵਾਂਗਾ।"

a

By

Published : May 7, 2019, 3:22 PM IST

ਨਵੀਂ ਦਿੱਲੀ: ਇਸ ਵੀਡੀਓ ਵਿੱਚ ਇੱਕ ਵਿਅਕਤੀ ਤੇਜ ਤੋਂ ਪੁੱਛਦਾ ਹੈ ਕੀ ਤੁਸੀਂ ਮੋਦੀ ਨੂੰ ਮਰਵਾ ਦਿਓਗੇ। ਇਸ ਦੇ ਜਵਾਬ ਵਿੱਚ ਤੇਜ ਨੇ ਕਿਹਾ, "ਤੁਸੀਂ ਮੈਨੂੰ 50 ਕਰੋੜ ਦਿਓ ਮੈਂ ਮੋਦੀ ਨੂੰ ਮਾਰ ਦੇਵਾਂਗਾ, ਇਸ ਵੀਡੀਓ ਦੀ ਸਫ਼ਾਈ ਦਿੰਦਿਆਂ ਤੇਜ ਨੇ ਸਵੀਕਾਰ ਕੀਤਾ ਹੈ ਕਿ ਉਹ ਵੀਡੀਓ ਵਿੱਚ ਹਨ ਅਤੇ ਇਹ 2017 ਮਈ-ਜੂਨ ਦਾ ਹੈ। ਇਸ ਦੇ ਨਾਲ ਹੀ ਕਿਹਾ, "ਮੈਂ ਉਦੋਂ ਨਸ਼ੇ ਵਿੱਚ ਸੀ ਅਤੇ ਇਹ ਵੀਡੀਓ ਮੈਨੂੰ ਬਲੈਕਮੇਲ ਕਰਨ ਲਈ ਵਰਤੀ ਜਾ ਰਹੀ ਹੈ।"

ਸਮਾਜਵਾਦੀ ਪਾਰਟੀ ਨੇ ਵਾਰਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਚੋਣ ਲੜਨ ਲਈ ਤੇਜ ਬਹਾਦਰ ਨੂੰ ਟਿਕਟ ਦਿੱਤੀ ਸੀ ਪਰ ਉਸ ਦਾ ਨਾਮਜ਼ਦਗੀ ਪੱਤਰ ਰੱਦ ਹੋ ਗਿਆ ਸੀ। ਜ਼ਿਕਰ ਕਰ ਦਈਏ ਕਿ ਤੇਜ ਬਹਾਦਰ ਉਹੀ ਹਨ ਜਿੰਨ੍ਹਾਂ ਨੇ ਬੀਐੱਸਐੱਫ਼ ਵਿੱਚ ਖ਼ਰਾਬ ਖਾਣੇ ਨੂੰ ਲੈ ਕੇ ਵੀਡੀਓ ਸਾਂਝੀ ਕੀਤੀ ਸੀ ਹਾਲਾਂਕਿ ਇਸ ਤੋਂ ਬਾਅਦ ਤੇਜ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।

ABOUT THE AUTHOR

...view details