ਦੇਹਰਾਦੂਨ: ਬਦਲਦੇ ਸਮੇਂ ਦੇ ਨਾਲ ਹਰ ਚੀਜ਼ ਦੀ ਤਸਵੀਰ ਬਦਲਦੀ ਜਾ ਰਹੀ ਹੈ। ਸੜਕ, ਚੌਂਕ, ਇਮਾਰਤਾਂ ਸਭ ਬਦਲ ਰਿਹਾ ਹੈ। ਪਰ ਜੇ ਕੁਝ ਨਹੀਂ ਬਦਲਿਆ ਤਾਂ ਉਹ ਹੈ ਟਿਹਰੀ ਸ਼ਹਿਰ ਦਾ ਘੰਟਾ ਘਰ। ਇਹ ਘੰਟਾ ਘਰ ਸਾਲ 2004 ਵਿੱਚ ਟਿਹਰੀ ਡੈਮ ਵਿੱਚ ਡੁੱਬ ਗਿਆ ਸੀ।
ਪੁਰਾਣੀ ਟਿਹਰੀ ਦੇ ਡੁੱਬਣ ਤੋਂ 15 ਸਾਲ ਬਾਅਦ ਵੀ ਅੱਜ ਵੀ ਇਹ ਘੰਟਾ ਘਰ ਬਿਲਕੁਲ ਉਸ ਤਰ੍ਹਾਂ ਹੀ ਖੜ੍ਹਾ ਹੈ, ਜਿਵੇਂ ਇਹ 15 ਸਾਲ ਪਹਿਲਾਂ ਸੀ ਜਿੱਥੇ ਹੀ ਅੱਜ ਦੇ ਦੌਰ ਚ ਬਣੀਆਂ ਇਮਾਰਤਾਂ ਉੱਤੇ 10-15 ਸਾਲਾਂ ਚ ਹੀ ਖ਼ਤਰਾ ਮੰਡਰਾਉਣ ਲੱਗਦਾ ਹੈ, ਉੱਥੇ ਹੀ ਟਿਹਰੀ ਦਾ ਘੰਟਾ ਘਰ 1897 ਤੋਂ ਉਂਝ ਹੀ ਖੜ੍ਹਾ ਹੈ।
ਪੁਰਾਣੀ ਟਿਹਰੀ 'ਚ ਸ਼ਹਿਰ ਵਿਚਾਲੇ ਖੜ੍ਹਾ ਘੰਟਾ ਘਰ। ਆਧੁਨਿਕ ਦੌਰ ਵਿੱਚ ਇੱਕ ਪਾਸੇ ਜਿੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਇਮਾਰਤਾਂ ਦੀ ਉਸਾਰੀ ਸੀਮੇਂਟ, ਰੇਤਾ ਅਤੇ ਪੱਥਰਾਂ ਨਾਲ ਕੀਤੀ ਜਾਂਦੀ ਹੈ। ਇਨ੍ਹਾਂ ਇਮਾਰਤਾਂ ਨੂੰ ਭੂਚਾਲਰੋਧੀ ਤੇ ਪਾਣੀ ਤੋਂ ਬਚਾਅ ਵਾਲੀ ਸੁਵਿਧਾ ਦੇ ਨਾਲ ਬਣਾਇਆ ਜਾਂਦਾ ਹੈ। ਇਸ ਦੇ ਬਾਵਜੂਦ ਵੀ ਇਹ ਇਮਾਰਤਾਂ 10-15 ਸਾਲਾਂ ਬਾਅਦ ਜਵਾਬ ਦੇ ਜਾਂਦੀਆਂ ਹਨ। ਦੂਜੇ ਪਾਸੇ ਹੈ ਟਿਹਰੀ ਦਾ ਘੰਟਾ ਘਰ, ਟਿਹਰੀ ਦੇ ਘੰਟਾ ਘਰ ਨੂੰ ਸਾਲ 1897 ਵਿੱਚ ਤਤਕਾਲੀਨ ਮਹਾਰਾਜ ਕੀਰਤੀ ਸ਼ਾਹ ਨੇ ਬਣਵਾਇਆ ਸੀ। ਲੰਦਨ ਦੇ ਘੰਟਾ ਘਰ ਦੀ ਤਰਜ ਉੱਤੇ ਬਣੇ 110 ਫੁੱਟ ਉੱਚੇ ਇਸ ਘੰਟਾ ਘਰ ਨੂੰ ਬਣਨ ਵਿੱਚ 3 ਸਾਲ ਲੱਗੇ ਸਨ। ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਹ ਘੰਟਾ ਘਰ ਬਿਲਕੁਲ ਉਸ ਤਰ੍ਹਾਂ ਹੀ ਖੜ੍ਹਾ ਹੈ। ਖਾਸ ਗੱਲ ਤਾਂ ਇਹ ਹੈ ਕਿ ਪੁਰਾਣੀ ਟਿਹਰੀ 'ਚ ਬਣਿਆ ਇਹ ਘੰਟਾ ਘਰ ਪੁਰਾਣੀ ਟਿਹਰੀ ਦੇ ਨਾਲ ਹੀ ਪਾਣੀ 'ਚ ਡੁੱਬ ਗਿਆ ਸੀ, ਪਰ ਇਸ ਦੇ ਬਾਵਜੂਦ ਵੀ ਇਸਦੀ ਨੀਂਹ ਅੱਜ ਵੀ ਪੱਕੀ ਹੈ।
ਉਸਾਰੀ ਲਈ ਕੀ ਇਸਤੇਮਾਲ ਕੀਤਾ ਗਿਆ?ਤੁਹਾਨੂੰ ਦੱਸਦੇ ਹਾਂ ਕਿ ਅਜਿਹੀ ਕਿਹੜੀ ਚੀਜ਼ ਹੈ ਜਿਸ ਨਾਲ ਇਸ ਘੰਟਾ ਘਰ ਦੀ ਮਜ਼ਬੂਤੀ ਅੱਜ ਵੀ ਕਾਇਮ ਹੈ। ਦਰਅਸਲ ਪੁਰਾਣੀ ਟਿਹਰੀ ਵਿੱਚ ਬਣੇ ਇਸ ਘੰਟਾ ਘਰ ਦੀ ਉਸਾਰੀ ਕਿਸੇ ਸੀਮੇਂਟ ਜਾਂ ਪਲਾਸਟਰ ਨਾਲ ਨਹੀਂ ਕੀਤੀ ਗਈ। ਇਸ ਘੰਟਾ ਘਰ ਦੀ ਉਸਾਰੀ ਵਿੱਚ ਉੜਦ ਦੀ ਦਾਲ ਦੇ ਲੇਪ ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਇਸਦੀਆਂ ਦੀਵਾਰਾਂ ਨੂੰ ਮਜ਼ਬੂਤੀ ਦਿੰਦਾ ਹੈ। ਇਸਦੇ ਨਾਲ ਹੀ ਉੜਦ ਦੀ ਦਾਲ ਦੇ ਲੇਪ ਨਾਲ ਬਣੀਆਂ ਦੀਵਾਰਾਂ ਵਿੱਚ ਪਾਣੀ ਵੀ ਨਹੀਂ ਜਾਂਦਾ। ਇਹੀ ਕਾਰਨ ਹੈ ਕਿ ਇੰਨੇ ਸਾਲਾਂ ਤੋਂ ਪਾਣੀ ਵਿੱਚ ਡੁੱਬਣ ਦੇ ਬਾਵਜੂਦ ਵੀ ਘੰਟਾ ਘਰ ਮਜ਼ਬੂਤੀ ਨਾਲ ਖੜ੍ਹਾ ਹੈ। ਇਸਦੀ ਖਾਸ ਗੱਲ ਇਹ ਹੈ ਕਿ ਇਸ ਤੇ ਭੂਚਾਲ ਵੀ ਬੇਅਸਰ ਹੋ ਜਾਂਦਾ ਹੈ।