ਸੀਵਰੇਜ਼ ਦੀ ਸਫ਼ਾਈ ਲਈ ਆਧੁਨਿਕ ਮਸ਼ੀਨਾਂ ਦਾ ਸਹਾਰਾ - firozpur sewerage
ਮਾਨਸੂਨ ਦੇ ਦਸਤਕ ਦੇਣ ਨਾਲ ਹੀ ਪੰਜਾਬ ਵਿਚ ਸੀਵਰੇਜ ਦੇ ਪਾਣੀ ਦੀਆਂ ਮੁਸ਼ਕਿਲਾਂ ਵੀ ਵਧੀਆਂ। ਫ਼ਿਰੋਜ਼ਪੁਰ ਵਿਚ ਸੀਵਰੇਜ ਦੀ ਸਮੱਸਿਆ ਨੂੰ ਦੂਰ ਕਰਨ ਲਈ ਵਿਦੇਸ਼ੀ ਆਧੁਨਿਕ ਮਸ਼ੀਨਾਂ ਮੰਗਵਾਇਆਂ ਗਈਆਂ, ਜੋ ਕਿ ਸੀਵਰੇਜ ਨੂੰ ਇਕ ਨਵੇਂ ਢੰਗ ਨਾਲ ਸਾਫ਼ ਕਰਦੀਆਂ ਹਨ।
ਫੋਟੋ
ਫ਼ਿਰੋਜ਼ਪੁਰ: ਪੰਜਾਬ ਵਿੱਚ ਮਾਨਸੂਨ ਦੇ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਉੱਥੇ ਹੀ ਫ਼ਿਰੋਜ਼ਪੁਰ ਵਾਸੀਆਂ ਲਈ ਇਹ ਮਾਨਸੂਨ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ ਜਿਸ ਦੀਆਂ ਸ਼ਿਕਾਇਤਾਂ ਨੂੰ ਵੇਖਦੇ ਹੋਏ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸੀਵਰੇਜ ਨੂੰ ਸਾਫ ਕਰਨ ਲਈ ਵਿਦੇਸ਼ੀ ਆਧੁਨਿਕ ਮਸ਼ੀਨਾਂ ਮੰਗਵਾਇਆਂ, ਜੋ ਕਿ ਸੀਵਰੇਜ ਨੂੰ ਇਕ ਨਵੇਂ ਢੰਗ ਨਾਲ ਸਾਫ ਕਰਦੀਆਂ ਹਨ। ਇਹਨਾਂ ਮਸ਼ੀਨਾਂ ਰਾਹੀਂ ਸੀਵਰੇਜ ਨੂੰ ਪੂਰੀ ਤਰ੍ਹਾਂ ਸਾਫ ਕੀਤਾ ਜਾਂਦਾ ਹੈ।