ਪੰਜਾਬ

punjab

By

Published : Jul 5, 2020, 6:51 PM IST

Updated : Jul 5, 2020, 7:02 PM IST

ETV Bharat / bharat

ਗ੍ਰਹਿ ਮੰਤਰਾਲੇ ਨੇ SFJ ਨਾਲ ਸਬੰਧਤ 40 ਵੈੱਬਸਾਇਟਾਂ ਨੂੰ ਕੀਤਾ ਬੰਦ

ਰੈਫਰੈਂਡਮ 2020 ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ SFJ ਨਾਲ ਸਬੰਧਤ 40 ਵੈੱਬਸਾਇਟਾਂ ਨੂੰ ਬੰਦ ਕਰ ਦਿੱਤਾ ਹੈ।

ਖ਼ਾਲਿਸਤਾਨ
ਖ਼ਾਲਿਸਤਾਨ

ਨਵੀਂ ਦਿੱਲੀ: ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਸਖ਼ਤ ਕਦਮਾਂ ਦੇ ਮੱਦੇਨਜ਼ਰ ਭਾਰਤ ਵਿਰੋਧੀ ਮਹਿੰਮ ਰੈਫਰੈਂਡਮ 2020 ਨੂੰ ਬੇਅਸਰ ਬਣਾ ਦਿੱਤਾ ਹੈ।

ਤਾਜ਼ਾ ਜਾਣਕਾਰੀ ਮੁਤਾਬਕ, ਗ੍ਰਹਿ ਮੰਤਰਾਲੇ ਨੇ SFJ ਨਾਲ ਸਬੰਧਤ 40 ਵੈੱਬਸਾਇਟਾਂ ਨੂੰ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਖ਼ਾਲਿਸਤਾਨ ਸਮਰਥਕ ਸਮੂਹ ਸਿੱਖਸ ਫਾਰ ਜਸਟਿਸ ਵੱਲੋਂ ਵਰਤੇ ਜਾ ਰਹੇ ਰੂਸੀ ਪੋਰਟਲ ਨੂੰ ਬਲੌਕ ਕਰ ਦਿੱਤਾ ਹੈ। ਇਸ ਪੋਰਟਲ ਉੱਤੇ ਹੀ ਖ਼ਾਲਿਸਤਾਨ ਲਈ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਸੀ।

ਹਾਲਾਂਕਿ ਐਸਐਫਜੇ ਨੇ ਇੱਕ ਦਿਨ ਵਿੱਚ ਪੂਰੇ ਸੂਬੇ ਵਿੱਚੋਂ 10 ਹਜ਼ਾਰ ਵੋਟਰਾਂ ਵੱਲੋਂ ਰਜਿਸਟਰ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਜ਼ਿਕਰ ਕਰ ਦਈਏ ਕਿ ਰੈਫਰੈਂਡਮ 2020 ਲਈ 4 ਜੁਲਾਈ ਤੋਂ ਵੋਟਿੰਗ ਸ਼ੁਰੂ ਕੀਤੀ ਗਈ ਹੈ।

Last Updated : Jul 5, 2020, 7:02 PM IST

ABOUT THE AUTHOR

...view details