ਨਵੀਂ ਦਿੱਲੀ: ਇੱਕ ਖ਼ਰਤਨਾਕ ਆਪਰੇਸ਼ਨ ਦੌਰਾਨ, ਭਾਰਤੀ ਹਵਾਈ ਫੌਜ ਤੇ ਸੁਰੱਖਿਆ ਬਲ ਦੇ ਇੱਕ ਸਾਂਝੇ ਦਲ ਨੇ ਸ਼ੁੱਕਰਵਾਰ ਨੂੰ ਉੱਤਰੀ ਸਿੱਕਮ '15,500 ਫੁੱਟ ਦੀ ਉਚਾਈ 'ਤੇ ਬਰਫ ਨਾਲ ਢੱਕੇ ਹੋਏ ਪਹਾੜਾਂ ਚੋਂ ਇੱਕ ਐਮਆਈ -17 ਫੌਜੀ ਹੈਲੀਕਾਪਟਰ ਦੇ ਚਾਲਕ ਦਲ ਦੇ 6 ਲੋਕਾਂ ਨੂੰ ਬਚਾਇਆ।
ਭਾਰਤੀ ਹਵਾਈ ਸੈਨਾ ਦੇ ਐਮਆਈ -17 ਮੱਧਮ ਲਿਫਟ ਟਰਾਂਸਪੋਰਟ ਹੈਲੀਕਾਪਟਰ ਨੂੰ ਮੌਸਮ ਦੇ ਖ਼ਰਾਬ ਹੋਣ ਦੇ ਚਲਦੇ ਵੀਰਵਾਰ ਨੂੰ ਸਿੱਕਮ ਦੇ ਮੁਕੁਟਾਂਗ ਨੇੜੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਿਥੇ ਭਾਰੀ ਬਰਫ਼ਬਾਰੀ ਦੇ ਚਲਦੇ ਚਾਲਕ ਦਲ ਉਥੇ ਫਸ ਗਿਆ।
ਫੌਜ ਦੇ ਇੱਕ ਅਧਿਕਾਰੀ ਨੇ ਦੱਸਿਆ, "ਭਾਰਤੀ ਫੌਜ ਤੇ ਆਈਏਐਫ ਦੇ ਹੈਲੀਕਾਪਟਰ ਜ਼ਮੀਨੀ ਤਾਇਨਾਤ ਫੌਜੀਆਂ ਨਾਲ ਮਿਲ ਕੇ ਸਿੱਕਮ 'ਚ 15,500 ਫੁੱਟ ਦੀ ਉੱਚਾਈ ਤੋਂ ਫਸੇ ਹਵਾਈ ਜਹਾਜ਼ ਨੂੰ ਬਚਾਉਣ 'ਚ ਕਾਮਯਾਬ ਹੋਏ ਹਨ।
'ਅਧਿਕਾਰੀਆਂ ਨੇ ਦੱਸਿਆ ਐਮਰਜੈਂਸੀ ਲੈਂਡਿੰਗ ਕਰਨ ਵਾਲੇ ਜਹਾਜ਼ 'ਚ ਹਵਾਈ ਫੌਜ ਦੇ ਚਾਰ ਤੇ ਸੁਰੱਖਿਆ ਬਲ ਦੇ ਦੋ ਜਵਾਨ ਸਵਾਰ ਸਨ, ਜੋ ਕਿ ਖ਼ਰਾਬ ਮੌਸਮ ਦੇ ਦੌਰਾਨ ਹੈਲਕਾਪਟ ਦੀ ਐਮਰਜੈਂਸੀ ਲੈਂਡਿਗ ਕਰਕੇ ਸੁਰੱਖਿਤ ਸਨ। ਸਾਰੇ ਹੀ ਜਵਾਨਾਂ ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਹੈਲਕਾਪਟਰ ਚਟਨ ਤੋਂ ਮੁਕੁਟਾਂਗ ਦੇ ਲਈ ਰੋਜ਼ਾਨਾ ਵਾਂਗ ਹੀ ਹਵਾ ਨਿਗਰਾਨੀ ਦੀ ਡਿਊਟੀ 'ਤੇ ਸੀ। ਮੌਸਮ ਖ਼ਰਾਬ ਹੋਣ ਦੀ ਜਾਣਕਾਰੀ ਮਿਲਦੇ ਹੀ ਆਈਏਐਫ ਨੇ ਪਹਿਲਾਂ ਹੀ ਐਮਆਈ -17 ਹੈਲੀਕਾਪਟਰ ਦੇ ਐਮਰਜੈਂਸੀ ਲੈਂਡਿੰਗ ਦੀ ਜਾਂਚ ਦੇ ਆਦੇਸ਼ ਦਿੱਤੇ ਸਨ।