ਪੰਜਾਬ

punjab

ETV Bharat / bharat

ਚੰਦਰਬਾਬੂ ਨਾਇਡੂ ਅਤੇ ਉਸ ਦੇ ਮੁੰਡੇ ਨੂੰ ਕੀਤਾ ਨਜ਼ਰਬੰਦ - ਚੰਦਰਬਾਬੂ ਨਾਇਡੂ

ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਚੰਦਰਬਾਬੂ ਨਾਇਡੂ ਅਤੇ ਉਸ ਦੇ ਮੁੰਡੇ ਨੂੰ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਸ ਦੇ ਵਿਰੋਧ ਵਿੱਚ ਚੰਦਰਬਾਬੂ ਨਾਇਡੂ ਨੇ ਆਪਣੇ ਘਰ ਵਿੱਚ ਹੀ ਅੱਜ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਭੁੱਖ ਹੜਤਾਲ ਦਾ ਐਲਾਨ ਕੀਤਾ ਹੈ।

ਫ਼ੋਟੋ।

By

Published : Sep 11, 2019, 11:12 AM IST

ਹੈਦਰਾਬਾਦ: ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਮੁਖੀ ਐੱਨ. ਚੰਦਰਬਾਬੂ ਨਾਇਡੂ ਅਤੇ ਉਸ ਦੇ ਮੁੰਡੇ ਨਾਰਾ ਲੋਕੇਸ਼ ਨੂੰ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਦਰਅਸਲ ਆਂਧਰਾ ਪ੍ਰਦੇਸ਼ ਵਿੱਚ ਟੀਡੀਪੀ ਆਗੂ ਦੇ ਕਤਲ ਵਿਰੁੱਧ ਬੁੱਧਵਾਰ ਨੂੰ ਚੰਦਰਬਾਬੂ ਨਾਇਡੂ ਪ੍ਰਦਰਸ਼ਨ ਕਰਨ ਵਾਲੇ ਸਨ। ਪੁਲਿਸ ਨੇ ਨਾਇਡੂ ਅਤੇ ਉਸ ਦੇ ਮੁੰਡੇ ਨੂੰ ਘਰ ਤੋਂ ਨਿਕਲਣ ਲਈ ਰੋਕ ਦਿੱਤਾ ਦੋਹਾਂ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ।

ਇਸ ਦੇ ਵਿਰੋਧ ਵਿੱਚ ਚੰਦਰਬਾਬੂ ਨਾਇਡੂ ਨੇ ਆਪਣੇ ਘਰ ਵਿੱਚ ਹੀ ਅੱਜ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਭੁੱਖ ਹੜਤਾਲ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਚੰਦਰਬਾਬੂ ਨਾਇਡੂ ਨੇ ਸਮਰਥਕ ਉਸ ਦੇ ਘਰ ਜਾ ਰਹੇ ਸਨ ਜਿਨ੍ਹਾਂ ਨੂੰ ਪੁਲਿਸ ਨੇ ਰੋਕ ਦਿੱਤਾ ਅਤੇ ਗ੍ਰਿਫ਼ਤਾਰ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਆਂਧਰਾ ਪ੍ਰਦੇਸ਼ ਵਿਚ ਤੇਲੁਗੂ ਦੇਸ਼ਮ ਪਾਰਟੀ ਨੇ ਬੁੱਧਵਾਰ ਨੂੰ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ ਜਿਸ ਦੇ ਬਾਅਦ ਸੂਬੇ ਦੇ ਗੁੰਟੂਰ ਜ਼ਿਲ੍ਹੇ ਦੇ ਪਲਨਾਡੂ ਖੇਤਰ ਵਿਚ ਪੁਲਿਸ ਨੇ ਪ੍ਰਤੀਬੰਧਤਕ ਆਦੇਸ਼ ਲਾਗੂ ਕਰ ਦਿੱਤਾ ਹੈ। ਟੀਡੀਪੀ ਨੇ ਵਾਈਐਸਆਰ ਕਾਂਗਰਸ ਪਾਰਟੀ (ਵਾਈਐਸਆਰਸੀਪੀ) ਵੱਲੋਂ ਆਪਣੇ ਵਰਕਰਾਂ ਉਤੇ ਵਧਦੇ ਹਮਲੇ ਦੇ ਵਿਰੋਧ ਵਿਚ ਮਾਰਚ ਦਾ ਸੱਦਾ ਦਿੱਤਾ ਹੈ, ਜਿਸ ਤੋਂ ਬਾਅਦ ਵਾਈਐਸਆਰਸੀਪੀ ਨੇ ਵੀ ਇਕ ਜਵਾਬੀ ਮਾਰਚ ਕਰਨ ਦੀ ਯੋਜਨਾ ਬਣਾਈ ਹੈ।

ABOUT THE AUTHOR

...view details