ਮੰਡੀ: ਔਰਤ ਹੀ ਲਕਸ਼ਮੀ ਹੈ, ਇਹ ਸਰਸਵਤੀ, ਇਹ ਦੁਰਗਾ, ਇਹ ਕਦੇ ਲਕਸ਼ਮੀਬਾਈ ਬਣੀ ਤੇ ਕਦੇ ਮਦਰਟੇਰੇਸਾ ਅਤੇ ਕਦੇ ਸਾਵਿਤ੍ਰੀ ਫੁਲੇ। ਇਹ ਹੀ ਨਹੀਂ ਇਸ ਹੀ ਨਾਰੀ ਨੇ ਕਲਪਨਾ ਚਾਵਲਾ ਬਣ ਕੇ ਸਪੇਸ ਦੀ ਉਚਾਈ ਨੂੰ ਨਾਪਿਆ। ਇੱਕ ਅਜਿਹੀ ਹੀ ਨਾਰੀ ਸ਼ਕਤੀ ਹੈ ਹਿਮਾਚਲ ਦੇ ਮੰਡੀ ਜ਼ਿਲ੍ਹਾਂ ਦੇ ਕਰਸੋਗ ਦੀ ਤਵਾਰਕੁ ਦੇਵੀ।
ਤਵਾਰਕੁ ਦੇਵੀ ਨੇ ਨਾ ਸਿਰਫ ਆਪਣੀ ਜ਼ਿੰਦਗੀ ਸਵਾਰੀ ਬਲਕਿ ਕਈ ਮਹਿਲਾਵਾਂ ਦੇ ਜੀਵਨ 'ਚ ਉਜਾਲਾ ਕੀਤਾ । ਉਨ੍ਹਾਂ ਨੇ ਨਾ ਸਿਰਫ਼ ਘਰ 'ਚ ਫਾਲਤੂ ਸਮਝੇ ਜਾਣ ਵਾਲੀਆਂ ਚੀਜ਼ਾ ਨੂੰ ਨਵਾਂ ਆਕਾਰ ਦਿੱਤਾ ਸਗੋ ਆਪਣੀ ਆਰਥਿਕ ਸਥਿਤੀ ਨੂੰ ਮਜਬੂਤ ਕੀਤਾ ਤੇ ਨਾਲ ਹੀ ਪੇਂਡੂ ਔਰਤਾਂ ਲਈ ਵੀ ਰੁਜ਼ਗਾਰ ਦੇ ਦਰਵਾਜ਼ੇ ਖੋਲ੍ਹੇ।
ਐਮਏ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਤਵਾਰਕੁ ਦੇਵੀ ਨੇ ਵ੍ਹਾਈਟ ਕਾਲਰ ਨੌਕਰੀ ਦੇ ਪਿੱਛੇ ਨਾ ਭੱਜ ਕੇ ਸਵੈ-ਰੁਜ਼ਗਾਰ ਦਾ ਰਾਹ ਚੁਣਿਆ। 2011 ਵਿੱਚ ਉਨ੍ਹਾਂ ਨੇ ਪਿੰਡ ਦੀਆਂ ਕੁੱਝ ਔਰਤਾਂ ਨਾਲ ਮਿਲ ਕੇ ਬੇਕਾਰ ਪਏ ਸਾਮਾਨ ਅਤੇ ਚੀੜ ਦੀਆਂ ਪੱਤਿਆਂ ਤੋਂ ਉਤਪਾਦ ਤਿਆਰ ਕੀਤੇ। ਇਨ੍ਹਾਂ ਉਤਪਾਦਾਂ ਨੂੰ ਸਥਾਨਕ ਮੇਲਿਆਂ 'ਚ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ। ਹੌਲੀ ਹੌਲੀ ਤਾਵਰਕੁ ਦੇਵੀ ਦਾ ਕਾਫ਼ਲਾ ਵੱਧਦਾ ਗਿਆ ਅਤੇ ਬਹੁਤ ਸਾਰੀਆਂ ਔਰਤਾਂ ਉਨ੍ਹਾਂ ਨਾਲ ਜੁੜਿਆ।