19 ਸਟੇਸ਼ਨਾਂ 'ਤੇ ਹੋਵੇਗੀ ਤਤਕਾਲ ਦੀ ਬੂਕਿੰਗ ਸਵੇਰੇ 11:30 ਵਜੇ - tatkal booking
ਉੱਤਰ ਰੇਲਵੇ ਵਿਭਾਗ ਨੇ ਅਹਿਮ ਐਲਾਨ ਕੀਤਾ ਹੈ ਮਹਿਜ਼ 19 ਸਟੇਸ਼ਨਾਂ 'ਤੇ ਤਤਕਾਲ ਟਿਕਟ ਦੀ ਲਾਈਨ ਸਵੇਰੇ 11:30 ਵੱਜੇ ਖੂਲੇਗੀ।
![19 ਸਟੇਸ਼ਨਾਂ 'ਤੇ ਹੋਵੇਗੀ ਤਤਕਾਲ ਦੀ ਬੂਕਿੰਗ ਸਵੇਰੇ 11:30 ਵਜੇ](https://etvbharatimages.akamaized.net/etvbharat/prod-images/768-512-3212655-thumbnail-3x2-train.jpg)
ਨਵੀਂ ਦਿੱਲੀ: ਉੱਤਰ ਰੇਲਵੇ ਲਖਨਊ ਮੰਡਲ 'ਚ ਸ਼ਿਵ ਡੀ ਸ਼੍ਰੇਣੀ ਦੇ ਸਟੇਸ਼ਨਾਂ 'ਤੇ ਦਲਾਲਾਂ ਦੀ ਮੌਜੂਦਗੀ 'ਚ ਤਤਕਾਲ ਟਿਕਟ ਦੇ ਲਾਇਨ ਨੂੰ ਲੈ ਕੇ ਲੜਾਈ ਦੀਆਂ ਘਟਨਾਵਾਂ ਹੋਣ ਕਰਕੇ ਤਤਕਾਲ ਬੂਕਿੰਗ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ।
ਇਸ ਮੰਡਲ ਦੇ 19 ਸਟੇਸ਼ਨਾਂ 'ਤੇ ਤਤਕਾਲ ਬੂਕਿੰਗ ਹੁਣ ਅੱਧੇ ਘੰਟੇ ਦੀ ਦੇਰੀ ਮਤਲਬ ਕੇ 11:30 ਵਜੇ ਖੁੱਲੇਗੀ। ਹਾਲਾਂਕਿ ਬਾਕੀ ਸੇਵਾਵਾਂ ਪਹਿਲਾਂ ਵਾਂਗ ਹੀ ਮਿਲਣਗੀਆਂ।
ਦੱਸਣਯੋਗ ਹੈ ਕਿ ਇਨ੍ਹਾਂ 19 ਸਟੇਸ਼ਨਾਂ ਵਿਚ ਕਾਨਪੁਰ ਬ੍ਰਿਜ, ਕੁੰਡਾ ਹਰਨਾਮਗੰਜ, ਫੁੱਲਪੁਰ, ਲੰਬੂਆ, ਮੁਸਾਫਿਰ ਖਾਨਾ, ਜੌਨਪੁਰ ਸਿਟੀ, ਸੇਵਾਪੁਰੀ, ਬਾਦਸ਼ਾਹਪੁਰ, ਸ਼ਿਵਪੁਰ, ਮਰੀਓ, ਖੇਤਾ ਸਰਾਏ, ਜਲਾਲਗੰਜ, ਅਚਾਰਿਯ ਨਰਾਇਣ ਦੇਵ ਨਗਰ, ਜਾਫਰਾਬਾਦ, ਮਲੀਪੁਰ, ਗੋਸਾਈਂਜੰਗ, ਅੰਤੂ, ਬਾਬਤਪੁਰ ਅਤੇ ਸ੍ਰੀ ਕ੍ਰਿਸ਼ਨਾ ਨਗਰ ਸ਼ਾਮਲ ਹਨ।