ਨਵੀਂ ਦਿੱਲੀ: ਸਾਈਰਸ ਮਿਸਤਰੀ ਨੂੰ ਟਾਟਾ ਸੰਨਜ਼ ਦਾ ਐਗਜੀਕਿਉਟਿਵ ਚੇਅਰਮੈਨ ਬਣਾਉਣ ਦੇ ਨੈਸ਼ਨਲ ਕੰਪਨੀ ਲਾਅ ਅਪੀਲੇਟ ਟ੍ਰਿਬਿਊਨਲ (NCLAT) ਦੇ ਆਦੇਸ਼ ਦੇ ਖ਼ਿਲਾਫ਼ ਕੰਪਨੀ ਨੇ ਸੁਪਰੀਮ ਕੋਰਟ ਪਹੁੰਚ ਕੀਤੀ ਹੈ। ਟਾਟਾ ਸੰਨਜ਼ ਨੇ ਸਾਈਰਸ ਮਿਸਤਰੀ ਨੂੰ ਕੰਪਨੀ ਵਿੱਚ ਮੁੜ ਨਿਯੁਕਤ ਕਰਨ ਲਈ NCLAT ਦੇ ਆਦੇਸ਼ ਨੂੰ ਸੁਪਰੀਮ ਕੋਰਟ ਵਿੱਚ ਚਣੌਤੀ ਦਿੱਤੀ ਹੈ।
ਲਗਭਗ 15 ਦਿਨ ਪਹਿਲਾ NCLAT ਨੇ ਸਾਈਰਸ ਮਿਸਤਰੀ ਨੂੰ ਟਾਟਾ ਸੰਨਜ਼ ਦੇ ਚੇਅਰਮੈਨ ਅਹੁਦੇ ਤੋਂ ਹਟਾਉਣ ਨੂੰ ਗੈਰ-ਕਾਨੂੰਨੀ ਠਾਹਿਰਾਇਆ ਸੀ ਅਤੇ ਉਨ੍ਹਾਂ ਨੇ ਫਿਰ ਤੋਂ ਇਸ ਅਹੁਦੇ ਨੂੰ ਬਹਾਲ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਦੇ ਇਲਾਵਾ NCLAT ਨੇ ਚੰਦਰਸ਼ੇਖਰਨ ਨੂੰ ਐਗਜੀਕਿਉਟਿਵ ਚੇਅਰਮੈਨ ਬਣਾਉਣ ਦੇ ਫੈਸਲੇ ਨੂੰ ਵੀ ਗੈਰਕਾਨੂੰਨੀ ਕਰਾਰ ਦਿੱਤਾ ਸੀ।