ਨਵੀਂ ਦਿੱਲੀ: ਪੰਜਾਬ 'ਚ ਨਵਜੋਤ ਸਿੰਘ ਸਿੱਧੂ ਆਪਣੀ ਸਰਕਾਰ ਲਈ ਨਮੋਸ਼ੀ ਦਾ ਕਾਰਨ ਬਣ ਰਹੇ ਹਨ। ਤਰੁਣ ਚੁੱਘ ਨੇ ਸਿੱਧੂ ਨੂੰ 'ਸਰਕਾਰੀ ਖ਼ਜਾਨੇ ਦਾ ਬੋਝ ਦੱਸਿਆ ਹੈ। ਦਰਅਸਲ, ਉਨ੍ਹਾਂ ਦੇ ਖ਼ਿਲਾਫ਼ ਭਾਜਪਾ ਆਗੂ ਤਰੁਣ ਚੁੱਘ ਨੇ ਰਾਜਪਾਲ ਨੂੰ ਚਿੱਠੀ ਲਿੱਖ ਕੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਸਹੁੰ ਚੁੱਕ ਲਈ ਹੈ ਪਰ ਹੁਣ ਤੱਕ ਵੀ ਆਪਣੇ ਅਹੁਦੇ ਦਾ ਕਾਰਜਭਾਰ ਨਹੀਂ ਸੰਭਾਲਿਆ। ਉਹ ਮੰਤਰੀ ਦੇ ਤੌਰ 'ਤੇ ਮਿਲਣ ਵਾਲੀ ਤਨਖ਼ਾਹ ਅਤੇ ਭੱਤਿਆਂ ਦਾ ਪੂਰਨ ਤੌਰ 'ਤੇ ਮਜ਼ਾ ਲੈ ਰਹੇ ਹਨ। ਚਿੱਠੀ 'ਚ ਲਿੱਖਿਆ ਗਿਆ ਹੈ ਕਿ ਸਿੱਧੂ ਅਤੇ ਸੀਐੱਮ ਵਿਚਾਲੇ ਵਿਵਾਦ ਸੰਵਿਧਾਨਕ ਸੰਕਟ ਪੈਦਾ ਕਰ ਦਿੱਤਾ ਹੈ।
ਸਿੱਧੂ ਬਣ ਗਏ ਸਰਕਾਰੀ ਖ਼ਜ਼ਾਨੇ 'ਤੇ ਬੋਝ!! - navjot sidhu
ਨਵਜੋਤ ਸਿੰਘ ਸਿੱਧੂ ਆਪਣੀ ਸਰਕਾਰ ਲਈ ਪਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਸਰਕਾਰ 'ਚ ਉਨ੍ਹਾਂ ਦੇ ਆਪਣੇ ਮੰਤਰੀ ਹੋਣ ਜਾਂ ਕੋਈ ਵਿਰੋਧੀ ਪਾਰਟੀ ਦਾ ਆਗੂ ਹੋਵੇ, ਸਾਰੇ ਹੀ ਸਿੱਧੂ 'ਤੇ ਹਮਲਾ ਬੋਲ ਰਹੇ ਹਨ।
ਫ਼ੋਟੋ
ਤਰੁਣ ਚੁਘ ਨੇ ਨੇ ਕਿਹਾ ਕਿ ਉਨ੍ਹਾਂ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਹਿੱਤ 'ਚ ਕੋਈ ਫ਼ੈਸਲਾ ਲੈਣ। ਜੇ ਮੰਤਰੀ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਕੋਈ ਹੋਰ ਉਨ੍ਹਾਂ ਦੀ ਥਾਂ ਵਿਭਾਗ ਸੰਭਾਲੇ। ਇਸ ਦੇ ਨਾਲ ਹੀ ਉਨ੍ਹਾਂ ਬਿਨਾਂ ਕੰਮ ਕੀਤੇ ਤਨਖ਼ਾਹ ਲੈ ਰਹੇ ਹਨ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਇਸ ਵੇਲੇ ਉਨ੍ਹਾਂ ਵਿਭਾਗ ਬਦਲੇ ਜਾਣ ਤੋਂ ਨਾਰਾਜ਼ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦਾ ਵਿਭਾਗ ਬਦਲ ਦਿੱਤਾ ਸੀ।