ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐਨਡੀਏ ਤੇ ਮਹਾਗਠਜੋੜ ਦੇ ਵਿੱਚ ਜ਼ਬਰਦਸਤ ਮੁਕਾਬਲਾ ਹੋਇਆ। ਜਿਸ ਵਿੱਚ ਐਨਡੀਏ ਨੇ 125 ਸੀਟਾਂ ਜਿੱਤੀਆਂ ਅਤੇ ਮਹਾਂਗਠਜੋੜ ਨੇ 110 ਸੀਟਾਂ ਜਿੱਤੀਆਂ।
ਮਹਾਂਗਠਜੋੜ ਦੀ ਹਾਰ ਤੋਂ ਬਾਅਦ, ਕਾਂਗਰਸੀ ਆਗੂ ਨੇ ਦੋਸ਼ਾਂ ਦੀ ਰਾਜਨੀਤੀ ਦੇ ਵਿਚਕਾਰ ਆਪਣੀ ਹੀ ਪਾਰਟੀ ਦੀਆਂ ਨੀਤੀਆਂ ਉੱਤੇ ਸਵਾਲ ਚੁੱਕੇ ਹਨ। ਤਾਰਿਕ ਅਨਵਰ ਨੇ ਟਵੀਟ ਕੀਤਾ। ਜਿਸ ਵਿੱਚ ਉਨ੍ਹਾਂ ਨੇ ਸਿੱਧੇ ਤੌਰ 'ਤੇ ਕਿਹਾ ਹੈ ਕਿ ਸੂਬੇ ਦੇ ਲੋਕ ਬਿਹਾਰ ਵਿਧਾਨ ਸਭਾ ਚੋਣਾਂ 2020 ਵਿੱਚ ਤਬਦੀਲੀ ਚਾਹੁੰਦੇ ਹਨ। ਪਰ ਅਜਿਹਾ ਨਹੀਂ ਹੋਇਆ, ਅਤੇ ਇਸਦੇ ਪਿੱਛੇ ਦਾ ਕਾਰਨ ਕਾਂਗਰਸ ਹੈ।
ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਕਿ “ਸਾਨੂੰ ਸੱਚਾਈ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਕਾਂਗਰਸ ਦੀ ਕਮਜ਼ੋਰ ਕਾਰਗੁਜ਼ਾਰੀ ਕਾਰਨ ਬਿਹਾਰ ਮਹਾਂਗਠਜੋੜ ਦੀ ਸਰਕਾਰ ਨਹੀਂ ਬਣ ਸਕੀ ਹੈ। ਕਾਂਗਰਸ ਨੂੰ ਇਸ ਵਿਸ਼ੇ 'ਤੇ ਆਤਮ ਚਿੰਤਨ ਜ਼ਰੂਰ ਕਰਨਾ ਚਾਹੀਦਾ ਹੈ ਕਿ ਕਿੱਥੇ ਗ਼ਲਤੀ ਹੋਈ ਹੈ?'
'ਓਵੈਸੀ ਦੀ ਪਾਰਟੀ ਨਾਲ ਚਿੰਤਾ'
ਉਸਨੇ ਆਪਣੇ ਟਵੀਟ ਵਿੱਚ ਅਸਦੁਦੀਨ ਓਵੈਸੀ ਦੀ ਪਾਰਟੀ ਏਆਈਐਮਆਈਐਮ ਦਾ ਜ਼ਿਕਰ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਐਮਆਈਐਮ ਦਾ ਬਿਹਾਰ ਵਿੱਚ ਦਾਖ਼ਲ ਹੋਣਾ ਬਿਹਾਰ ਵਿੱਚ ਸ਼ੁਭ ਸੰਕੇਤ ਨਹੀਂ ਹੈ।
'ਜਨਤਾ ਤਬਦੀਲੀ ਚਾਹੁੰਦੀ ਸੀ'
ਤਾਰਿਕ ਅਨਵਰ ਨੇ ਨਾ ਸਿਰਫ ਆਪਣੀ ਪਾਰਟੀ ਨੂੰ ਨਸੀਹਤ ਦਿੱਤੀ, ਬਲਕਿ ਉਨ੍ਹਾਂ ਨੇ ਐਨਡੀਏ ਦੀ ਜਿੱਤ 'ਤੇ ਤੰਜ ਵੀ ਕਸਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਭਾਜਪਾ ਗੱਠਜੋੜ ਤੋਂ ਜਿੱਤੀ ਹੈ ਪਰ ਬਿਹਾਰ ਚੋਣ ਹਾਰ ਗਈ ਹੈ। ਕਿਉਂਕਿ ਇਸ ਵਾਰ ਬਿਹਾਰ ਤਬਦੀਲੀ ਚਾਹੁੰਦਾ ਸੀ। ਲੋਕ 15 ਸਾਲਾਂ ਦੀ ਬੇਕਾਰ ਸਰਕਾਰ ਨੂੰ ਦੁਰਦਸ਼ਾ ਤੋਂ ਛੁਟਕਾਰਾ ਚਾਹੁੰਦੇ ਸਨ
'ਨਿਤੀਸ਼ ਕੁਮਾਰ ਉੱਤੇ ਤੰਜ'
ਅਗਲੇ ਟਵੀਟ ਵਿੱਚ, ਕਾਂਗਰਸੀ ਲੀਡਰ ਨੇ ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ‘ਤੇ ਸਿਆਸੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ “ਜੇਕਰ ਭਾਜਪਾ ਦੀ ਮਿਹਰਬਾਨੀ ਰਹੀ ਤਾਂ ਨਿਤੀਸ਼ ਜੀ ਇਸ ਵਾਰ ਮੁੱਖ ਮੰਤਰੀ ਦੀ ਆਖ਼ਰੀ ਵਾਰ ਸਹੁੰ ਚੁੱਕਣਗੇ। ਦੇਖਦੇ ਹਾਂ ਕਿ ਬੱਕਰੀ ਦੀ ਮਾਂ ਕਿੰਨੀ ਦੇਰ ਖੈਰ ਮਨਾਏਗੀ'।