ਪੰਜਾਬ

punjab

ETV Bharat / bharat

ਖਤਰਨਾਕ ਚੱਕਰਵਾਤੀ ਤੂਫਾਨ 'ਚ ਬਦਲਿਆ 'ਨਿਵਾਰ', ਪਾਂਡੀਚਰੀ ਬੰਦਰਗਾਹ 'ਤੇ 10 ਨੰਬਰ ਚਿਤਾਵਨੀ ਇਸ਼ਾਰ ਲਹਿਰਾਇਆ - NDRF

ਬੰਗਾਲ ਦੀ ਖਾੜੀ ਉੱਤੇ ਇੱਕ ਘੱਟ ਦਬਾਅ ਵਾਲਾ ਖੇਤਰ ਦੱਖਣ-ਪੱਛਮ ਵੱਲ ਵਧ ਰਿਹਾ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਅਗਲੇ 24 ਘੰਟਿਆਂ ਵਿੱਚ ਇੱਕ ਬਹੁਤ ਹੀ ਗੰਭੀਰ ਚੱਕਰਵਾਤੀ ਤੂਫਾਨ 'ਨਿਵਾਰ' ਵਿੱਚ ਤਬਦੀਲ ਹੋ ਜਾਵੇਗਾ ਅਤੇ ਬੁੱਧਵਾਰ ਸ਼ਾਮ 5 ਵਜੇ ਤੱਕ ਤਾਮਿਲਨਾਡੂ, ਪੁਡੂਚੇਰੀ ਦੇ ਕਰਾਈਕਲ ਅਤੇ ਮੱਲਾਪੁਰਮ ਤੱਟਾਂ ਵਿੱਚੋਂ ਲੰਘੇਗਾ। ਮੌਸਮ ਵਿਭਾਗ ਦੇ ਅਲਰਟ ਦੇ ਮੱਦੇਨਜ਼ਰ ਮੰਗਲਵਾਰ ਰਾਤ ਤੋਂ ਤਾਮਿਲਨਾਡੂ ਅਤੇ ਪੁਡੂਚੇਰੀ ਦੇ ਕਿਨਾਰੇ 'ਤੇ ਧਾਰਾ 144 ਲਾਗੂ ਕੀਤੀ ਗਈ ਸੀ ਜੋ ਵੀਰਵਾਰ ਸਵੇਰ ਤੱਕ ਲਾਗੂ ਰਹੇਗੀ।

NIVAR CYCLONE LIVE UPDATES
ਖਤਰਨਾਕ ਚੱਕਰਵਾਤੀ ਤੂਫਾਨ 'ਚ ਬਦਲਿਆ 'ਨਿਵਾਰ', ਪਾਂਡੀਚਰੀ ਬੰਦਰਗਾਹ 'ਤੇ 10 ਨੰਬਰ ਚਿਤਾਵਨੀ ਇਸ਼ਾਰ ਲਹਿਰਾਇਆ

By

Published : Nov 25, 2020, 8:43 AM IST

ਹੈਦਰਾਬਾਦ: ਬੰਗਾਲ ਦੀ ਖਾੜੀ ਉੱਤੇ ਇੱਕ ਘੱਟ ਦਬਾਅ ਵਾਲਾ ਖੇਤਰ ਦੱਖਣ-ਪੱਛਮ ਵੱਲ ਵਧ ਰਿਹਾ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਅਗਲੇ 24 ਘੰਟਿਆਂ ਵਿੱਚ ਇੱਕ ਬਹੁਤ ਹੀ ਗੰਭੀਰ ਚੱਕਰਵਾਤੀ ਤੂਫਾਨ 'ਨਿਵਾਰ' ਵਿੱਚ ਤਬਦੀਲ ਹੋ ਜਾਵੇਗਾ ਅਤੇ ਬੁੱਧਵਾਰ ਸ਼ਾਮ 5 ਵਜੇ ਤੱਕ ਤਾਮਿਲਨਾਡੂ, ਪੁਡੂਚੇਰੀ ਦੇ ਕਰਾਈਕਲ ਅਤੇ ਮੱਲਾਪੁਰਮ ਤੱਟਾਂ ਵਿੱਚੋਂ ਲੰਘੇਗਾ। ਮੌਸਮ ਵਿਭਾਗ ਦੇ ਅਲਰਟ ਦੇ ਮੱਦੇਨਜ਼ਰ ਮੰਗਲਵਾਰ ਰਾਤ ਤੋਂ ਤਾਮਿਲਨਾਡੂ ਅਤੇ ਪਾਂਡੀਚਰੀ ਦੇ ਕਿਨਾਰੇ 'ਤੇ ਧਾਰਾ 144 ਲਾਗੂ ਕੀਤੀ ਗਈ ਸੀ ਜੋ ਵੀਰਵਾਰ ਸਵੇਰ ਤੱਕ ਲਾਗੂ ਰਹੇਗੀ।

ਪੁਡੂਚੇਰੀ ਬੰਦਰਗਾਹ 'ਤੇ 10 ਨੰਬਰ ਦਾ ਚਿਤਾਵਨੀ ਇਸ਼ਾਰਾ ਕੀਤਾ ਗਿਆ ਜਾਰੀ

'ਨਿਵਾਰ" ਦੇ ਮੱਦੇਨਜ਼ਰ ਪੁਡੂਚੇਰੀ ਦੀ ਬੰਦਰਗਾਹ 'ਤੇ ਤੂਫਾਨ ਲਈ 10 ਨੰਬਰ ਦਾ ਚਿਤਾਵਨੀ ਇਸ਼ਾਰਾ ਜਾਰੀ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਚੱਕਰਵਾਤ ਬਹੁਤ ਹੀ ਖਤਰਨਾਕ ਹੈ ਅਤੇ ਇਸ ਦੀ ਹਵਾ ਦੀ ਰਫ਼ਤਾਰ 220 ਕਿਲੋਮੀਟਰ ਪ੍ਰਤੀ ਘੰਟੇ ਰਹੇਗੀ।

ਪਹਾੜਾਂ 'ਚ ਵੀ ਦਿਖੇਗਾ ਇਸ ਦਾ ਅਸਰ

ਚੱਕਰਵਾਤੀ ਤੂਫਾਨ 'ਨਿਵਾਰਨ' ਬੰਗਾਲ ਦੀ ਖਾੜੀ ਦੇ ਪੱਛਮ-ਉੱਤਰ-ਪੱਛਮ ਵੱਲ ਵਧਦਾ ਹੈ

ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਬੰਗਾਲ ਦੀ ਖਾੜੀ ਵਿੱਚ ਦੱਖਣ-ਪੱਛਮ ਵਿੱਚ ਆਏ ਤਿੱਖੇ ਚੱਕਰਵਾਤੀ ਤੂਫਾਨ 'ਨਿਵਾਰ' ਪਿਛਲੇ 6 ਘੰਟਿਆਂ ਦੌਰਾਨ ਛੇ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਪੱਛਮ-ਉੱਤਰ-ਪੱਛਮ ਵੱਲ ਵਧ ਰਿਹਾ ਹੈ ਅਤੇ ਇਹ ਅੱਜ ਦੁਪਹਿਰ 2.30 ਵਜੇ ਬੰਗਾਲ ਦੀ ਖਾੜੀ ਦੇ ਦੱਖਣ-ਪੱਛਮ ਵੱਲ ਕੇਂਦ੍ਰਿਤ ਹੋ ਜਾਵੇਗਾ।

ਤਾਮਿਲਨਾਡੂ ਅਤੇ ਪਾਂਡੀਚਰੀ ਨੇ ਬੁੱਧਵਾਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ

ਮੰਗਲਵਾਰ ਨੂੰ ਤਾਮਿਲਨਾਡੂ ਅਤੇ ਪਾਂਡੀਚਰੀ ਦੇ ਕਈ ਇਲਾਕਿਆਂ ਵਿੱਚ ਬਾਰਸ਼ ਸ਼ੁਰੂ ਹੋ ਗਈ ਹੈ। ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਰਾਸ਼ਟਰੀ ਆਫ਼ਤ ਜਵਾਬ ਫੋਰਸ (ਐਨਡੀਆਰਐਫ), ਕੋਸਟ ਗਾਰਡ, ਫਾਇਰ ਵਿਭਾਗ ਸਮੇਤ ਵੱਖ-ਵੱਖ ਰਾਜ ਅਤੇ ਕੇਂਦਰੀ ਏਜੰਸੀਆਂ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਤੂਫਾਨ ਦੇ ਮੱਦੇਨਜ਼ਰ ਤਾਮਿਲਨਾਡੂ ਅਤੇ ਪੁਡੂਚੇਰੀ 'ਚ ਬੁੱਧਵਾਰ ਨੂੰ ਜਨਤਕ ਛੁੱਟੀ ਐਲਾਨ ਦਿੱਤੀ ਗਈ ਹੈ ਅਤੇ ਜਨਤਕ ਆਵਾਜਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਵਾਮੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ 'ਬੁੱਧਵਾਰ ਨੂੰ ਰਾਜ ਵਿੱਚ ਆਮ ਛੁੱਟੀ ਰਹੇਗੀ ਪਰ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਕਰਮਚਾਰੀ ਕੰਮ ਕਰਨਗੇ।'

ਪ੍ਰਧਾਨ ਮੰਤਰੀ ਮੋਦੀ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ

ਚੱਕਰਵਾਤੀ ਤੂਫਾਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਕੇ. ਪਲਾਨੀਸਵਾਮੀ ਅਤੇ ਪਾਂਡੀਚਰੀ ਦੇ ਮੁੱਖ ਮੰਤਰੀ ਵੀ. ਨਾਰਾਇਣਸਾਮੀ ਨਾਲ ਗੱਲਬਾਤ ਕਰਨ ਤੋਂ ਬਾਅਦ ਤੂਫਾਨ ਨਾਲ ਪੈਦਾ ਹੋਈ ਸਥਿਤੀ ਬਾਰੇ ਪੁੱਛਗਿੱਛ ਕੀਤੀ ਅਤੇ ਕੇਂਦਰ ਤੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।

ਐੱਨਡੀਆਰਐੱਫ ਦੇ ਮੁਖੀ ਨੇ ਕਿਹਾ- 'ਅਸੀਂ ਇਸ' ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ '

ਐੱਨਡੀਆਰਐੱਫ ਦੇ ਮੁਖੀ ਐਸਐਨ ਪ੍ਰਧਾਨ ਨੇ ਕਿਹਾ ਕਿ 'ਉਹ ਸਭ ਤੋਂ ਜ਼ਿਆਦਾ ਤੀਬਰਤਾ ਅਤੇ ਸਭ ਤੋਂ ਤੀਬਰ ਚੱਕਰਵਾਤੀ ਤੂਫਾਨ ਲਈ ਤਿਆਰ ਹਨ। ਤੂਫਾਨ ਪੱਛਮੀ ਬੰਗਾਲ ਤੋਂ ਦੱਖਣੀ ਤੱਟ ਵੱਲ ਵਧ ਰਿਹਾ ਹੈ। ਉਨ੍ਹਾਂ ਨੇ ਦਿੱਲੀ ਵਿੱਚ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਕਿਹਾ ਕਿ 'ਅਸੀਂ ਇਸ' ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਪ੍ਰਭਾਵਿਤ ਰਾਜਾਂ ਨਾਲ ਤਾਲਮੇਲ ਕਰ ਰਹੇ ਹਾਂ'। ਪ੍ਰਧਾਨ ਨੇ ਕਿਹਾ ਕਿ " ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਇਹ 120 ਤੋਂ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੇ ਗੰਭੀਰ ਚੱਕਰਵਾਤੀ ਵਿੱਚ ਬਦਲ ਸਕਦਾ ਹੈ।

ਪਹਾੜਾਂ 'ਚ ਵੀ ਦਿਖੇਗਾ ਇਸ ਦਾ ਅਸਰ

ਭਾਰਤੀ ਮੌਸਮ ਵਿਭਾਗ ਹਿਮਾਚਲ ਪ੍ਰਦੇਸ਼ ਦੇ ਡਾਇਰੈਕਟਰ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਪੱਛਮੀ ਗੜਬੜ ਕਾਰਨ ਮਾੜਾ ਮੌਸਮ ਪੈਦਾ ਹੋ ਗਿਆ ਹੈ। ਅਗਲੇ 84 ਘੰਟਿਆਂ ਵਿੱਚ ਲਾਹੌਲ-ਸਪੀਤੀ ਜ਼ਿਲ੍ਹੇ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।

ABOUT THE AUTHOR

...view details