ਪੰਜਾਬ

punjab

ETV Bharat / bharat

ਤਾਮਿਲਨਾਡੂ: ਜੇਲ੍ਹ ਅਧਿਕਾਰੀਆਂ ਦੀ ਲਾਪਰਵਾਹੀ, ਪਤਨੀ ਦੀ ਜਗ੍ਹਾ ਪਤੀ ਨੂੰ ਕੀਤਾ ਰਿਹਾਅ

ਤਾਮਿਲਨਾਡੂ ਦੇ ਸੇਲਮ ਸ਼ਹਿਰ ਦੀ ਹੱਤਿਆ ਦੀ ਆਰੋਪੀ ਮਹਿਲਾ ਨੂੰ ਰਿਹਾਅ ਕਰਨ ਦੀ ਬਜਾਏ ਪੁਲਿਸ ਨੇ ਗ਼ਲਤਫ਼ਹਿਮੀ ਕਾਰਨ ਉਸ ਦੇ ਪਤੀ ਨੂੰ ਰਿਹਾਅ ਕਰ ਦਿੱਤਾ।

ਤਾਮਿਲਨਾਡੂ ਜੇਲ੍ਹ
ਤਾਮਿਲਨਾਡੂ ਜੇਲ੍ਹ

By

Published : Jul 26, 2020, 10:06 PM IST

ਚੇਨੱਈ: ਤਾਮਿਲਨਾਡੂ ਦੇ ਸੇਲਮ ਸ਼ਹਿਰ ਵਿੱਚ ਜੇਲ੍ਹ ਅਧਿਕਾਰੀਆਂ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਜੇਲ੍ਹ ਦੇ ਅਧਿਕਾਰੀਆਂ ਨੇ ਆਰੋਪੀ ਮਹਿਲਾ ਦੀ ਬਜਾਏ ਉਸ ਦੇ ਪਤੀ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ।

ਦਰਅਸਲ, ਸੇਲਮ ਸ਼ਹਿਰ ਦੇ ਰਹਿਣ ਵਾਲੇ ਪਤੀ-ਪਤਨੀ ਰਣਜੀਤ ਕੁਮਾਰ ਅਤੇ ਪਵਿੱਤਰਾ ਅਤੇ ਉਸ ਦੇ ਸਾਥੀ ਵਿਜੇ ਕੁਮਾਰ ਨੂੰ 23 ਜੂਨ ਨੂੰ ਸਦਾ ਸ਼ਿਵਮ ਨਾਂਅ ਦੇ ਵਿਅਕਤੀ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਸਥਾਨਕ ਕੋਰਟ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ।

ਇਸ ਤੋਂ ਬਾਅਦ ਪਵਿੱਤਰਾ ਨੇ ਮਦਰਾਸ ਹਾਈ ਕੋਰਟ ਵਿੱਚ 23 ਜੁਲਾਈ ਨੂੰ ਜ਼ਮਾਨਤ ਲਈ ਪਟੀਸ਼ਨ ਪਾਈ ਸੀ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ। ਪਵਿੱਤਰਾ ਨੂੰ ਰਿਹਾਅ ਕਰਨ ਲਈ ਜੇਲ੍ਹ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਗਿਆ ਹੈ ਪਰ ਅਧਿਕਾਰੀਆਂ ਦੀ ਗ਼ਲਤਫ਼ਹਿਮੀ ਹੋ ਗਈ ਅਤੇ ਉਨ੍ਹਾਂ ਨੂੰ ਰਣਜੀਤ ਕੁਮਾਰ ਨੂੰ ਰਿਹਾਅ ਕਰ ਦਿੱਤਾ।

ABOUT THE AUTHOR

...view details