ਪੰਜਾਬ

punjab

ETV Bharat / bharat

ਗਿਲਾਨੀ ਦੀ ਸਿਹਤ ਵਿਗੜੀ, ਘਾਟੀ ਵਿੱਚ ਹਾਈ ਅਲਰਟ

ਆਲ ਪਾਰਟੀ ਹੁਰੀਅਤ ਕਾਨਫ਼ਰੰਸ ਨੇ ਮੁਜ਼ੱਫ਼ਰਾਬਾਦ(ਮਕਬੂਜ਼ਾ ਕਸ਼ਮੀਰ) ਤੋਂ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਜੇ ਗਿਲਾਨੀ ਆਖ਼ਰੀ ਸਾਹ ਲੈਂਦੇ ਹਨ ਤਾਂ ਸਾਰੇ ਲੋਕ ਸ੍ਰੀਨਗਰ ਸਥਿਤ ਈਦਗਾਹ ਵਿੱਚ ਇਕੱਠੇ ਹੋਣ।

ਗਿਲਾਨੀ
ਗਿਲਾਨੀ

By

Published : Feb 13, 2020, 1:04 AM IST

ਸ੍ਰੀਨਗਰ: ਕਸ਼ਮੀਰ ਦੇ ਅਲਗਾਵਵਾਦੀ ਨੇਤਾ ਸੈਯਦ ਅਲੀ ਸ਼ਾਹ ਗਿਲਾਨੀ ਦੀ ਸਿਹਤ ਵਿਗੜਨ ਦੀਆਂ ਖ਼ਬਰਾਂ ਨਾਲ ਘਾਟੀ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰ ਕੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਆਲ ਪਾਰਟੀ ਹੁਰੀਅਤ ਕਾਨਫ਼ਰੰਸ ਨੇ ਮੁਜ਼ੱਫ਼ਰਾਬਾਦ(ਮਕਬੂਜ਼ਾ ਕਸ਼ਮੀਰ) ਤੋਂ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਜੇ ਗਿਲਾਨੀ ਆਖ਼ਰੀ ਸਾਹ ਲੈਂਦੇ ਹਨ ਤਾਂ ਸਾਰੇ ਲੋਕ ਸ੍ਰੀਨਗਰ ਸਥਿਤ ਈਦਗਾਹ ਵਿੱਚ ਇਕੱਠੇ ਹੋਣ।

ਆਲ ਪਾਰਟੀ ਹੁਰੀਅਤ ਕਾਨਫ਼ਰੰਸ
ਆਲ ਪਾਰਟੀ ਹੁਰੀਅਤ ਕਾਨਫ਼ਰੰਸ

ਦਿੱਲੀ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਗਿਲਾਨੀ ਦਾ ਸਿਹਤ ਨਾਜ਼ੁਕ ਬਣੀ ਹੋਈ ਹੈ।

ਹੁਰੀਅਤ ਨੇ ਬਿਆਨ ਵਿੱਚ ਐਲਾਨ ਕੀਤਾ ਹੈ ਕਿ ਗਿਲਾਨੀ ਨੇ ਹਾਲ ਹੀ ਆਪਣੀ ਇੱਛਾ ਜ਼ਾਹਰ ਕੀਤੀ ਹੈ ਕਿ ਉਨ੍ਹਾਂ ਨੂੰ ਸ੍ਰੀਨਗਰ ਈਦਗਾਹ ਵਿੱਚ ਮੌਜੂਦ ਮਜ਼ਾਰੇ ਸ਼ੁਹਦਾ ਵਿੱਚ ਦਫਨਾਇਆ ਜਾਵੇ।

ਗਿਲਾਨੀ ਦੇ ਬੇਟੇ ਸਈਦ ਨਸੀਮ ਨੇ ਆਪਣੀ ਫ਼ੇਸਬੁੱਕ ਪੋਸਟ ਵਿੱਚ ਕਿਹਾ ਕਿ ਅੱਬੂ ਦੀ ਹਾਲਤ ਸਥਿਰ ਹੈ, ਉਨ੍ਹਾਂ ਨੂੰ ਛਾਤੀ ਵਿੱਚ ਦਰਦ ਸੀ ਜੋ ਕਿ ਹੁਣ ਠੀਕ ਹੋ ਗਿਆ ਹੈ।

ਸਈਦ ਨਸੀਮ ਫ਼ੇਸਬੁੱਕ ਪੋਸਟ

ABOUT THE AUTHOR

...view details