ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਪੂਰੇ ਚੋਣ ਪ੍ਰਚਾਰ ਦੌਰਾਨ ਐਕਟਿਵ ਰਹੀ ਹਨ। ਫ਼ਿਰ ਚਾਹੇ ਉਹ ਚੋਣ ਪ੍ਰਚਾਰ ਦਾ ਮੈਦਾਨ ਹੋਵੇ ਜਾਂ ਫ਼ਿਰ ਸੋਸ਼ਲ ਮੀਡੀਆ। ਸਵਰਾ ਭਾਸਕਰ ਨੇ ਦਿੱਲੀ 'ਆਪ', ਬਿਹਾਰ 'ਚ ਘਨ੍ਹਈਆ ਕੁਮਾਰ ਅਤੇ ਭੋਪਾਲ 'ਚ ਦਿਗਵਿਜੈ ਸਿੰਘ ਲਈ ਚੋਣ ਪ੍ਰਚਾਰ ਕੀਤਾ ਸੀ। ਪਰ ਜਿਸ ਤਰ੍ਹਾਂ ਹੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋਏ, ਸੋਸ਼ਲ ਮੀਡੀਆ 'ਤੇ ਸਵਰਾ ਭਾਸਕਰ 'ਤੇ ਨਿਸ਼ਾਨੇ ਸ਼ੁਰੂ ਹੋ ਗਏ। ਸਵਰਾ ਭਾਸਕਰ ਨੇ ਭੋਪਾਲ ਤੋਂ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ 'ਤੇ ਟਵੀਟ ਕੀਤਾ ਹੈ।
'ਪਹਿਲੀ ਵਾਰ ਸੰਸਦ 'ਚ ਹੋਵੇਗੀ ਅੱਤਵਾਦੀ ਮਾਮਲੇ ਦੀ ਸ਼ੱਕੀ' - pragya singh thakur
ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਭੋਪਾਲ ਤੋਂ ਜਿੱਤ ਹਾਸਿਲ ਕਰਨ ਵਾਲੀ ਪ੍ਰਗਿਆ ਸਿੰਘ ਠਾਕੁਰ 'ਤੇ ਟਵੀਟ ਕਰਕੇ ਨਿਸ਼ਾਨਾ ਸਾਧਿਆ ਹੈ।
ਪ੍ਰਗਿਆ ਸਿੰਘ ਠਾਕੁਰ
ਸਵਰਾ ਭਾਸਕਰ ਨੇ ਟਵੀਟ ਕਰਦਿਆਂ ਲਿਖਿਆ ਕਿ, 'ਭਾਰਤ 'ਚ ਨਵੀਂ ਸ਼ੁਰੂਆਤ। ਪਹਿਲੀ ਵਾਰ ਅਸੀਂ ਅੱਤਵਾਦੀ ਮਾਮਲੇ ਦੀ ਸ਼ੱਕੀ ਨੂੰ ਸੰਸਦ ਭੇਜ ਰਹੇ ਹਾਂ ਵੂ ਹੂ....! ਹੁਣ ਪਾਕਿਸਤਾਨ ਦੀ ਖ਼ਬਰ ਕਿਸ ਤਰ੍ਹਾਂ ਲਈ ਜਾਵੇਗੀ? ਲੋਕ ਸਭ ਚੋਣ ਨਤੀਜਾ 2019।' ਇਸ ਤਰ੍ਹਾਂ ਅਦਾਕਾਰਾ ਨੇ ਪ੍ਰਗਿਆ ਠਾਕੁਰ 'ਤੇ ਤੰਜ ਕਸਿਆ ਹੈ। ਹਾਲਾਂਕਿ ਇਸ ਟਵੀਟ 'ਤੇ ਇੱਕ ਵਾਰ ਫ਼ਿਰ ਸਵਰਾ ਭਾਸਕਰ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਨਿਸ਼ਾਨਾ ਬਣ ਰਹੀ ਹਨ।