ਮੁੰਬਈ: ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਦੋਸ਼ ਲਗਾਇਆ ਕਿ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਜਿਸ ਦਿਨ ਕਤਲ ਹੋਇਆ ਸੀ ਉਸ ਦਿਨ ਦੁਬੱਈ ਦੇ ਇੱਕ ਡਰੱਗ ਡੀਲਰ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।
ਸਵਾਮੀ ਨੇ ਸੋਮਵਾਰ ਨੂੰ ਟਵੀਟ ਕਰ ਕਿਹਾ ਕਿ ਸੁਨੰਦਾ ਪੁਸ਼ਕਰ ਦੇ ਮਾਮਲੇ ਵਿੱਚ ਇਹ ਮਹੱਤਵਪੂਰਣ ਸੀ ਕਿ ਏਮਜ਼ ਦੇ ਡਾਕਟਰਾਂ ਨੂੰ ਪੋਸਟਮਾਰਟਮ ਵਿੱਚ ਉਨ੍ਹਾਂ ਦੇ ਢਿੱਡ ਵਿੱਚ ਕੀ ਮਿਲਿਆ ਪਰ ਅਜਿਹਾ ਸ੍ਰੀ ਦੇਵੀ ਜਾ ਸੁਸ਼ਾਂਤ ਦੇ ਮਾਮਲੇ ਵਿੱਚ ਨਹੀਂ ਹੋਇਆ। ਸੁਸ਼ਾਂਤ ਦੇ ਮਾਮਲੇ ਵਿੱਚ, ਦੁਬੱਈ ਦਾ ਡਰਗ ਡੀਲਰ ਆਯੁਸ਼ ਖ਼ਾਨ ਅਦਾਕਾਰ ਦੇ ਕਤਲ ਵਾਲੇ ਦਿਨ ਉਨ੍ਹਾਂ ਨੂੰ ਮਿਲਿਆ ਸੀ ਕਿਉਂ?
ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਸਵਾਮੀ ਨੇ ਸੁਨੰਦਾ ਪੁਸ਼ਕਰ ਤੇ ਸ੍ਰੀ ਦੇਵੀ ਦੇ ਮਾਮਲੇ ਨੂੰ ਸੁਸ਼ਾਂਤ ਦੇ ਮਾਮਲੇ ਦੇ ਨਾਲ ਜੋੜਿਆ ਹੈ। ਪਿਛਲੇ ਵੀਰਵਾਰ ਨੂੰ ਇੱਕ ਟਵੀਟ ਵਿੱਚ ਸਵਾਮੀ ਨੇ ਸੁਸ਼ਾਂਤ ਦੀ ਮੌਤ ਵਿੱਚ ਦੁਬੱਈ ਲਿੰਕ ਉੱਤੇ ਸੰਕੇਤ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੀਬੀਆਈ ਨੂੰ ਪਿਛਲੇ ਹਾਈ ਪ੍ਰੋਫਾਈਲ ਮੌਤ ਦੇ ਮਾਮਲਿਆਂ ਉੱਤੇ ਵੀ ਗੌਰ ਕਰਨਾ ਚਾਹੀਦਾ ਹੈ ਜਿਸ ਵਿੱਚ ਅਦਾਕਾਰਾ ਸ੍ਰੀ ਦੇਵੀ ਵੀ ਸ਼ਾਮਲ ਹੈ।