ਪੰਜਾਬ

punjab

ETV Bharat / bharat

ਸਵੱਛ ਭਾਰਤ ਮੁਹਿੰਮ ਦੇ ਨਵੇਂ ਮਿਸ਼ਨ ਤਹਿਤ ਕੂੜੇ ਤੋਂ ਬਣਾਈ ਜਾਵੇਗੀ ਬਿਜਲੀ - ਸਵੱਛ ਭਾਰਤ ਮੁਹਿੰਮ

ਸਰਕਾਰ ਸਵੱਛ ਭਾਰਤ ਮੁਹਿੰਮ ਨਵੇ ਮਿਸ਼ਨ ਤਹਿਤ ਕੂੜੇ ਤੋਂ ਬਿਜਲੀ ਬਣਾਉਣ ਤੋਂ ਬਿਨ੍ਹਾ ਜਲ ਪ੍ਰਬੰਧ ਮੁੱਦਿਆਂ 'ਤੇ ਵੀ ਕੰਮ ਕਰੇਗੀ।

garbage

By

Published : Jul 6, 2019, 1:43 PM IST

ਨਵੀ ਦਿੱਲੀ: ਸਰਕਾਰ ਨੇ ਸਵੱਛ ਭਾਰਤ ਮਿਸ਼ਨ ਦੇ ਲਈ ਹੁਣ ਨਵਾਂ ਟੀਚਾ ਨਿਰਧਾਰਤ ਕੀਤਾ ਹੈ। ਇਸਦੇ ਤਹਿਤ ਕੂੜੇ ਦਾ ਉਪਯੋਗ ਹੁਣ ਊਰਜਾ ਉਤਪਾਦਨ ਕਰਨ ਦੇ ਲਈ ਕੀਤਾ ਜਾਵੇਗਾ। ਆਰਥਿਕ ਸਰਵੇਖਣ ਦੇ ਮੁਤਾਬਕ ਸਰਕਾਰ ਮਿਸ਼ਨ ਦੇ ਪਹਿਲੇ ਪੜਾਅ ਦੇ ਤਹਿਤ 99 ਫ਼ੀਸਦੀ ਟੀਚਾ ਹਾਸਿਲ ਕਰ ਚੁੱਕੀ ਹੈ ਤਾਂ ਹੁਣ ਪਿੰਡਾਂ ਦੇ ਠੋਸ ਕੂੜੇ ਦਾ ਸਥਾਈ ਪ੍ਰਬੰਧ ਦੇ ਲਈ ਵੀ ਮਿਸ਼ਨ ਦਾ ਵਿਸਤਾਰ ਹੋਵੇਗਾ।

ਇਸ ਤੋਂ ਇਲਾਵਾ ਨਦੀਆਂ ਦੀ ਸਫਾਈ, ਪੇਂਡੂ ਸਵੱਛਤਾ, ਰੀਵਰ ਫਰੰਟ ਡਿਵੈਲਪਮੈਂਟ ਦਾ ਟੀਚਾ ਵੀ ਨਿਰਧਾਰਤ ਕੀਤਾ ਜਾਵੇਗਾ। ਇਸ ਦੇ ਨਾਲ ਪ੍ਰੋਗਰਾਮ 'ਚ ਵਾਤਾਵਰਣ ਅਤੇ ਜਲ ਪ੍ਰਬੰਧ ਮੁੱਦਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ।

ABOUT THE AUTHOR

...view details