ਨਵੀਂ ਦਿੱਲੀ:ਤੜਕਸਾਰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਇੱਕ ਸ਼ੱਕੀ ਬੈਗ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੈ। ਪੁਲਿਸ ਮੁਤਾਬਕ ਇਹ ਬੈਗ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ 3' ਤੋਂ ਮਿਲਿਆ ਹੈ। ਸੂਚਨਾ ਮਿਲਣ ਦੇ ਨਾਲ ਹੀ ਪੁਲਿਸ ਹਰਕਤ ਵਿਚ ਆ ਗਈ ਤੇ ਟਰਮੀਨਲ 'ਤੇ ਮੌਜੂਦ ਸ਼ੱਕੀ ਬੈਗ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਇਸ ਬੈਗ ਵਿੱਚ RDX ਮੌਜੂਦ ਹੋਣ ਦੀ ਖ਼ਦਸ਼ਾ ਜਤਾਇਆ ਸੀ। ਪੁਲਿਸ ਦੀ ਜਾਂਚ ਟੀਮ ਨੇ ਬੈਗ ਵਿੱਚ RDX ਹੋਣ ਦੀ ਪੁਸ਼ਟੀ ਕੀਤੀ ਹੈ।
VIDEO: ਦਿੱਲੀ ਦੇ IGA ਹਵਾਈ ਅੱਡੇ 'ਤੇ ਮਿਲਿਆ ਇੱਕ ਸ਼ੱਕੀ ਬੈਗ, RDX ਹੋਣ ਦੀ ਖ਼ਦਸ਼ਾ ਇਸ ਘਟਨਾ ਤੋਂ ਪੁਲਿਸ ਨੇ ਪੂਰੇ ਅੱਡੇ 'ਤੇ ਸਰਚ ਅਭਿਆਨ ਚੱਲਾ ਦਿੱਤਾ ਹੈ।ਸੂਤਰਾਂ ਮੁਤਾਬਕ ਬੈਗ ਕਾਲੇ ਰੰਗ ਦਾ ਸੀ, ਜਿਸ ਨੂੰ ਰਾਤ ਕਰੀਬ 1 ਵਜੇ ਸੀਆਈਐਸਐਫ ਦੇ ਜਵਾਨਾਂ ਨੇ ਟਰਮੀਨਲ-3 'ਤੇ ਬਰਾਮਦ ਕੀਤਾ। ਹੁਣ ਇਸ ਬੈਗ ਨੂੰ ਕੁਲਿੰਗ ਪੀਟ ਦੇ ਵਿੱਚ ਰੱਖਿਆ ਗਿਆ ਹੈ।
ਜਦ ਬੈਗ ਨੂੰ ਵਿਸਫੋਟਕ ਡਿਟੈਕਟਰ ਰਾਹੀਂ ਚੈਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇਸ ਵਿੱਚ ਵਿਸਫੋਟਕ ਸਮਗਰੀ ਆਰਡੀਐਕਸ ਮੌਜੂਦ ਹੈ। ਜਾਂਚ ਆਧਿਕਾਰੀਆਂ ਨੇ ਵਿਸਫੋਟਕ ਨੂੰ ਅਗਲੇ 24 ਘੰਟਿਆਂ ਲਈ ਨਿਗਰਾਨੀ ਹੇਠ ਰੱਖਿਆ ਹੈ।
ਸੀਆਈਐਸਐਫ ਨੇ ਬੈਗ ਨੂੰ ਆਪਣੇ ਕਬਜ਼ੇ ਵਿੱਚ ਲਿਆ
ਬੈਗ ਨੂੰ ਸੀਆਈਐਸਐਫ ਦੀ ਮਦਦ ਨਾਲ ਹਟਾਇਆ ਜਾ ਚੁੱਕਿਆ ਹੈ। ਜਾਂਚ ਟੀਮ ਨੇ ਖ਼ਦਸ਼ਾ ਜਤਾਈ ਹੈ ਕਿ ਬੈਗ ਦੇ ਅੰਦਰ ਬਿਜਲੀ ਦੀਆਂ ਤਾਰਾਂ ਹੋ ਸਕਦੀਆਂ ਹਨ ਇਸ ਲਈ ਇਸ ਨੂੰ ਅਜੇ ਤੱਕ ਖੋਲ੍ਹਿਆ ਨਹੀਂ ਗਿਆ। ਡਿਪਟੀ ਕਮਿਸ਼ਨਰ ਸੰਜੇ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੇ ਹਵਾਈ ਅੱਡੇ ਦੀ ਸੁਰੱਖਿਆ ਵਧਾ ਦਿੱਤੀ ਹੈ।
VIDEO: ਸੀਆਈਐਸਐਫ ਨੇ ਬੈਗ ਨੂੰ ਆਪਣੇ ਕਬਜ਼ੇ ਵਿੱਚ ਲਿਆ
ਡੀਆਈਜੀ ਬੋਲੇ ਵਿਸਫੋਟਕ ਸਮਾਗਰੀ ਦਾ ਜਾਂਚ ਸਕਾਰਾਤਮਕ ਆਇਆ ਹੈ
ਸੀਆਈਐਸਐਫ ਦੇ ਡੀਆਈਜੀ, ਆਪ੍ਰੇਸ਼ਨ ਚੀਫ਼ ਪੀਆਰਓ ਅਨਿਲ ਪਾਂਡੇ ਨੇ ਦੱਸਿਆ ਕਿ ਟੈਸਟਾਂ ਮੁਤਾਬਕ ਇਹ ਵਿਸਫੋਟਕ ਜਾਂਚ ਸਕਾਰਾਤਮਕ ਆਈ ਹੈ। ਉਨ੍ਹਾਂ ਕਿਹਾ ਅਜੇ ਸਾਨੂੰ ਇਹ ਪਤਾ ਨਹੀਂ ਲਗ ਸਕਿਆ ਹੈ ਕਿ ਇਹ ਕਿਸ ਪ੍ਰਕਾਰ ਦਾ ਆਰਡੀਐਰਸ ਹੈ। ਸਾਡੇ ਵੱਲੋਂ ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਬੱਚਿਆ ਜਾ ਸਕੇ।
VIDEO: ਡੀਆਈਜੀ ਬੋਲੇ ਵਿਸਫੋਟਕ ਸਮਾਗਰੀ ਦਾ ਜਾਂਚ ਸਕਾਰਾਤਮਕ ਆਇਆ ਹੈ।
ਕੁਝ ਏਅਰਲਾਈਨਾਂ ਦੇ ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਦੇ ਨਾਲ ਯਾਤਰੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸੁਰੱਖਿਆਂ ਬਲਾਂ ਨੇ ਯਾਤਰੀਆ ਦੀ ਸਵੇਰੇ 4 ਵਜੇ ਦੇ ਕਰੀਬ ਆਵਾਜਾਈ ਦੀ ਆਗਿਆ ਦਿੱਤੀ ਸੀ।
VIDEO: ਰਿਟਾ. ਏਅਰ ਮਾਰਸ਼ਲ ਪ੍ਰਦੀਪ ਕੁਮਾਰ
ਜਾਣਕਾਰੀ ਲਈ ਦੱਸ ਦਈਏ ਕਿ ਦਿੱਲੀ ਏਅਰਪੋਰਟ ਦੇ ਟਰਮੀਨਲ ਟੀ-3 ਤੋਂ ਘਰੇਲੂ ਤੇ ਕੌਮਾਂਤਰੀ ਉਡਾਣਾਂ ਭਰੀਆਂ ਜਾਂਦੀਆਂ ਹਨ।