ਪੰਜਾਬ

punjab

ETV Bharat / bharat

ਦਿੱਲੀ: ਵਿਜੇ ਚੌਂਕ ਨੇੜਿਓਂ ਸ਼ੱਕੀ ਕਸ਼ਮੀਰੀ ਨੌਜਵਾਨ ਨੂੰ ਹਿਰਾਸਤ 'ਚ ਲਿਆ - ਕਸ਼ਮੀਰੀ ਨੌਜਵਾਨ ਹਿਰਾਸਤ 'ਚ

ਦਿੱਲੀ ਦੇ ਵਿਜੇ ਚੌਂਕ ਤੋਂ ਇੱਕ ਸ਼ੱਕੀ ਕਸ਼ਮੀਰੀ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਉਸ ਕੋਲੋਂ 2 ਦਸਤਾਵੇਜ਼ ਬਰਾਮਦ ਕੀਤੇ ਗਏ, ਜਿਨ੍ਹਾਂ ਵਿੱਚ ਵੱਖ-ਵੱਖ ਨਾਂਅ ਦਰਜ ਹਨ।

ਦਿੱਲੀ: ਵਿਜੇ ਚੌਂਕ ਨੇੜਿਓਂ ਸ਼ੱਕੀ ਕਸ਼ਮੀਰੀ ਨੌਜਵਾਨ ਨੂੰ ਹਿਰਾਸਤ 'ਚ ਲਿਆ
ਦਿੱਲੀ: ਵਿਜੇ ਚੌਂਕ ਨੇੜਿਓਂ ਸ਼ੱਕੀ ਕਸ਼ਮੀਰੀ ਨੌਜਵਾਨ ਨੂੰ ਹਿਰਾਸਤ 'ਚ ਲਿਆ

By

Published : Aug 26, 2020, 3:57 PM IST

ਨਵੀਂ ਦਿੱਲੀ: ਸੰਸਦ ਭਵਨ ਦੇ ਨੇੜੇ ਵਿਜੇ ਚੌਂਕ ਦੇ ਨਜ਼ਦੀਕ ਇੱਕ ਸ਼ੱਕੀ ਕਸ਼ਮੀਰੀ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਦਰਅਸਲ, ਇੱਥੇ ਮੌਜੂਦ ਸੀਆਰਪੀਐਫ ਦੇ ਜਵਾਨਾਂ ਨੂੰ ਉਸ 'ਤੇ ਸ਼ੱਕ ਹੋਇਆ। ਉਨ੍ਹਾਂ ਨੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਹ ਸਪਸ਼ਟ ਜਵਾਬ ਨਹੀਂ ਦੇ ਰਿਹਾ ਸੀ। ਇਸੇ ਕਾਰਨ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਸਥਾਨਕ ਪੁਲਿਸ ਤੋਂ ਇਲਾਵਾ ਸਪੈਸ਼ਲ ਸੈੱਲ ਦੀ ਟੀਮ ਵੀ ਇਸ ਮਾਮਲੇ ਨੂੰ ਲੈ ਕੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਸੀਆਰਪੀਐਫ ਦੇ ਜਵਾਨ ਸੰਸਦ ਮਾਰਗ 'ਤੇ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਇੱਕ ਨੌਜਵਾਨ ਨੂੰ ਵਿਜੇ ਚੌਕ ਸਥਿਤ ਪਾਰਕ ਵਿੱਚ ਬੈਠੇ ਦੇਖਿਆ। ਸ਼ੱਕ ਹੋਣ 'ਤੇ ਉਹ ਉਸ ਕੋਲ ਗਏ ਅਤੇ ਪੁੱਛ ਪੜਤਾਲ ਕੀਤੀ। ਉਸ ਨੇ ਦੱਸਿਆ ਕਿ ਉਹ ਕਸ਼ਮੀਰ ਦਾ ਰਹਿਣ ਵਾਲਾ ਹੈ। ਉਸ ਕੋਲੋਂ 2 ਦਸਤਾਵੇਜ਼ ਬਰਾਮਦ ਕੀਤੇ ਗਏ, ਜਿਨ੍ਹਾਂ ਵਿੱਚ ਵੱਖ-ਵੱਖ ਨਾਂਅ ਦਰਜ ਹਨ। ਉਸ ਦੇ ਆਧਾਰ ਕਾਰਡ 'ਤੇ ਨਾਂਅ ਮਨਜ਼ੂਰ ਅਹਿਮਦ ਲਿਖਿਆ ਹੋਇਆ ਹੈ ਜਦਕਿ ਉਸ ਦੇ ਲਾਇਸੈਂਸ 'ਤੇ ਨਾਂਅ ਫਿਰਦੌਸ ਅਹਿਮਦ ਲਿਖਿਆ ਹੋਇਆ ਹੈ। ਜਾਂਚ ਵਿੱਚ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਉਹ ਬਡਗਾਮ ਦਾ ਰਹਿਣ ਵਾਲਾ ਹੈ।

ਜਾਂਚ ਦੌਰਾਨ ਉਸ ਕੋਲ ਇੱਕ ਬੈਗ ਮਿਲਿਆ ਹੈ, ਜਿਸ ਵਿੱਚ ਕੁੱਝ ਕਾਗਜ਼ ਮਿਲੇ ਹਨ। ਇਨ੍ਹਾਂ ਕਾਗਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਪੁੱਛਗਿੱਛ ਵਿੱਚ ਉਸ ਨੇ ਦੱਸਿਆ ਕਿ ਉਹ 2016 ਵਿੱਚ ਦਿੱਲੀ ਘੁੰਮਣ ਆਇਆ ਸੀ। ਕੁੱਝ ਦੇਰ ਬਾਅਦ ਉਸ ਨੇ ਦੱਸਿਆ ਕਿ ਉਹ ਲੌਕਡਾਊਨ ਵਿੱਚ ਦਿੱਲੀ ਆਇਆ ਸੀ। ਪੁਲਿਸ ਨੇ ਕਿਹਾ ਕਿ ਉਹ ਲਾਗਾਤਾਰ ਬਿਆਨ ਬਦਲ ਰਿਹਾ ਹੈ, ਜਿਸ ਕਾਰਨ ਉਸ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਜੇ ਨੌਜਵਾਨ ਖ਼ਿਲਾਫ਼ ਕੁੱਝ ਇਤਰਾਜ਼ਯੋਗ ਨਹੀਂ ਮਿਲਦਾ ਤਾਂ ਉਸ ਨੂੰ ਛੱਡ ਦਿੱਤਾ ਜਾਵੇਗਾ।

ABOUT THE AUTHOR

...view details