ਪੰਜਾਬ

punjab

ETV Bharat / bharat

ਦਿੱਲੀ ਪੁਲਿਸ ਨੇ ਓਖਲਾ ਤੋਂ ISIS ਨਾਲ ਸਬੰਧਤ ਸ਼ੱਕੀ ਜੋੜੇ ਨੂੰ ਕੀਤਾ ਗ੍ਰਿਫ਼ਤਾਰ - ਅੱਤਵਾਦੀ ਹਮਲੇ ਦਾ ਖਦਸ਼ਾ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਓਖਲਾ ਖੇਤਰ ਤੋਂ ਆਈਐੱਸਆਈਐੱਸ ਨਾਲ ਸਬੰਧਤ ਇੱਕ ਜੋੜੇ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਇਤਰਾਜ਼ਯੋਗ ਚੀਜ਼ਾਂ ਵੀ ਬਰਾਮਦ ਕੀਤੀਆਂ ਹਨ। ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਮੁਲਜ਼ਮਾਂ ਦੀ ਪਛਾਣ ਜਹਾਂਜੇਬ ਸਾਮੀ ਅਤੇ ਉਸ ਦੀ ਪਤਨੀ ਹਿਨਾ ਬਸ਼ੀਰ ਬੇਗ ਵਜੋਂ ਹੋਈ ਹੈ।

ਫੋਟੋ
ਫੋਟੋ

By

Published : Mar 8, 2020, 5:26 PM IST

ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਆਈਐੱਸਆਈਐੱਸ ਦੇ ਨਾਲ ਜੁੜੇ ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਹੈ। ਦੋਵੇਂ ਸ਼ੱਕੀ ਪਤੀ-ਪਤਨੀ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਦੋਹਾਂ ਕੋਲੋਂ ਪੁੱਛਗਿੱਛ ਜਾਰੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਿੱਲੀ ਦੇ ਡੀਐਸਪੀ ਪ੍ਰਮੋਦ ਸਿੰਘ ਕੁਸ਼ਵਾਹਾ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਸ਼ੱਕੀਆਂ ਨੂੰ ਓਖਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਹਾਂ ਦੀ ਪਛਾਣ ਜਹਾਂਜੇਬ ਸਾਮੀ ਅਤੇ ਉਸ ਦੀ ਪਤਨੀ ਹਿਨਾ ਬਸ਼ੀਰ ਬੇਗ ਵਜੋਂ ਹੋਈ ਹੈ। ਦੋਵੇਂ ਹੀ ਸ਼੍ਰੀਨਗਰ ਦੇ ਵਸਨੀਕ ਹਨ। ਸੀਏਏ ਦੇ ਪ੍ਰਦਰਸ਼ਨ ਦੇ ਦੌਰਾਨ ਇਹ ਅੱਤਵਾਦੀ ਹਮਲਾ ਕਰਵਾਉਣ ਦੀ ਤਿਆਰੀ ਕਰ ਰਹੇ ਸਨ।

ਜਾਣਕਾਰੀ ਮੁਤਾਬਕ ਸੀਏਏ ਨੂੰ ਲੈ ਕੇ ਜਾਰੀ ਰੋਸ ਪ੍ਰਦਰਸ਼ਨ ਦੇ ਦੌਰਾਨ ਕੁੱਝ ਲੋਕਾਂ ਦੀ ਸ਼ੱਕੀ ਭੂਮਿਕਾ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਜਾਂਚ ਕਰ ਰਹੀਆਂ ਸਨ। ਇਸੇ ਦੌਰਾਨ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਕਿ ਓਖਲਾ ਖੇਤਰ ਵਿੱਚ ਰਹਿਣ ਵਾਲਾ ਜੋੜਾ ਸੀਏਏ ਵਿਰੁੱਧ ਰੋਸ ਪ੍ਰਦਰਸ਼ਨ 'ਚ ਸ਼ਾਮਲ ਹਨ। ਪ੍ਰਦਰਸ਼ਨ ਦੇ ਦੌਰਾਨ ਉਹ ਲੋਕਾਂ ਨੂੰ ਭੜਕਾਉਂਦੇ ਹਨ। ਇਸ ਉੱਤੇ ਸਪੈਸ਼ਲ ਸੈੱਲ ਦੀ ਟੀਮ ਨੇ ਜਾਂਚ ਸ਼ੁਰੂ ਕੀਤੀ ਤੇ ਗੁਪਤ ਸੂਚਨਾ ਦੇ ਅਧਾਰ 'ਤੇ ਇਨ੍ਹਾਂ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸੁਰੱਖਿਆ ਏਜੰਸੀਆਂ ਵੱਲੋਂ ਪੁੱਛਗਿੱਛ ਜਾਰੀ

ਅੱਤਵਾਦੀ ਸੰਗਠਨ ਆਈਐਸਆਈਐਸ ਨਾਲ ਇਸ ਜੋੜੇ ਦੇ ਰਿਸ਼ਤੇ ਦਾ ਖੁਲਾਸਾ ਹੋਇਆ ਹੈ। ਸਪੈਸ਼ਲ ਸੈੱਲ ਸਮੇਤ ਕਈ ਸੁਰੱਖਿਆ ਏਜੰਸੀਆਂ ਇਸ ਜੋੜੇ ਕੋਲੋਂ ਪੁੱਛਗਿੱਛ ਕਰ ਰਹੀਆਂ ਹਨ। ਇਨ੍ਹਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਦੇ ਇਸ਼ਾਰੇ 'ਤੇ ਉਹ ਇਹ ਕੰਮ ਕਰ ਰਹੇ ਸਨ। ਇਸ ਲਈ ਉਨ੍ਹਾਂ ਨੂੰ ਕਿਸ ਕਿਸਮ ਦੀ ਸਹਾਇਤਾ ਮਿਲੀਆਂ ਅਤੇ ਉਨ੍ਹਾਂ ਦਾ ਮਨੋਰਥ ਕੀ ਸੀ। ਉਹ ਕਿਹੜੇ-ਕਿਹੜੇ ਲੋਕਾਂ ਨਾਲ ਸੰਪਰਕ ਵਿੱਚ ਸਨ।

ਹੋਰ ਪੜ੍ਹੋ: ਮਾਨ ਕੌਰ ਨੂੰ "ਨਾਰੀ ਸ਼ਕਤੀ ਪੁਰਸਕਾਰ" ਨਾਲ ਕੀਤਾ ਸਨਾਮਾਨਤ, ਹਰਸਿਮਰਤ ਬਾਦਲ ਨੇ ਦਿੱਤੀ ਵਧਾਈ

ਅੱਤਵਾਦੀ ਹਮਲੇ ਦਾ ਖਦਸ਼ਾ

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਹ ਜੋੜਾ ਅਫਗਾਨਿਸਤਾਨ ਵਿੱਚ ਆਈਐਸਕੇਪੀ ਦੇ ਵੱਡੇ ਲੋਕਾਂ ਨਾਲ ਸੰਪਰਕ ਵਿੱਚ ਸੀ। ਪੁਲਿਸ ਦਾ ਮੰਨਣਾ ਹੈ ਕਿ ਸੀਏਏ ਪ੍ਰਦਰਸ਼ਨ ਦੇ ਦੌਰਾਨ ਉਹ ਨੌਜਵਾਨਾਂ ਨੂੰ ਭਰਮਾਉਣ ਅਤੇ ਅੱਤਵਾਦੀ ਹਮਲੇ ਕਰਵਾਉਣ ਲਈ ਸਾਜਿਸ਼ ਰਚ ਰਹੇ ਸਨ। ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਜੋੜੇ ਕੋਲੋਂ ਇਸ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ABOUT THE AUTHOR

...view details