ਨਵੀਂ ਦਿੱਲੀ: ਗ੍ਰੇਟਰ ਨੋਇਡਾ ਦੀ ਏਟੀਐਸ ਪੈਰਾ ਡਿਸਕੋ ਸੁਸਾਇਟੀ ਦੇ ਇੱਕ ਫਲੈਟ ਵਿੱਚ ਕੋਰੋਨਾ ਵਾਈਰਸ ਦੇ ਇੱਕ ਸ਼ੱਕੀ ਮਰੀਜ਼ ਨੇ ਆਪਣੇ ਆਪ ਨੂੰ ਘਰ ਵਿੱਚ ਬੰਦ ਕਰ ਲਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਫ਼ੋਰਸ ਤੇ ਸਿਹਤ ਟੀਮ ਮੌਕੇ 'ਤੇ ਪਹੁੰਚ ਗਈ ਤੇ ਨੌਜਵਾਨ ਨੂੰ ਘਰ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਕੋਰੋਨਾ ਵਾਈਰਸ ਦੇ ਡਰ ਤੋਂ ਘਬਰਾ ਗਿਆ ਤੇ ਗੇਟ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ।
COVID-19 ਦੇ ਸ਼ੱਕੀ ਚੀਨੀ ਨਾਗਰਿਕ ਨੇ ਖੁਦ ਨੂੰ ਘਰ ਵਿੱਚ ਕੀਤਾ ਕੈਦ ਦੱਸ ਦੇਈਏ ਕਿ ਚੀਨੀ ਨਾਗਰੀਕ 2 ਫ਼ਰਵਰੀ ਨੂੰ ਹੀ ਚੀਨ ਤੋਂ ਵਾਪਿਸ ਆਇਆ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੌਤਮ ਬੁੱਧ ਨਗਰ ਦੇ ਸੀਐਮਓ ਨੇ ਦੱਸਿਆ ਕਿ ਚੀਨੀ ਨਾਗਰਿਕ ਪੂਰੀ ਤਰ੍ਹਾਂ ਤੰਦਰੁਸਤ ਹੈ ਤੇ ਉਸ ਨੂੰ ਕਿਸੇ ਟੈਸਟ ਦੀ ਜ਼ਰੂਰਤ ਨਹੀਂ ਹੈ।
"ਟੈਸਟ ਦੀ ਲੋੜ ਨਹੀਂ, ਸੱਕੀ ਮਰੀਜ਼ ਸਿਹਤਮੰਦ”
ਗੌਤਮ ਬੁੱਧ ਨਗਰ ਦੇ ਚੀਫ਼ ਮੈਡੀਕਲ ਅਫ਼ਸਰ ਡਾ. ਅਨੁਰਾਗ ਭਾਰਗਵ ਨੇ ਦੱਸਿਆ ਕਿ ਬੁੱਧਵਾਰ ਰਾਤ 1 ਵਜੇ ਉਨ੍ਹਾਂ ਨੂੰ ਇੱਕ ਫੌਨ ਆਇਆ ਸੀ। ਉਨ੍ਹਾਂ ਦੱਸਿਆ ਕਿ ਸਵੇਰੇ ਲੋਕਾਂ ਨੇ ਚੀਨੀ ਨਾਗਰਿਕ ਦੇ ਘਰ ਨੂੰ ਘੇਰ ਲਿਆ ਤੇ ਉਸ ਨੂੰ ਦਫ਼ਤਰ ਜਾਣ ਵੇਲੇ ਰੋਕ ਲਿਆ ਤੇ ਪੁਲਿਸ ਨੂੰ ਬੁਲਾ ਲਿਆ। ਜਾਣਕਾਰੀ ਦਿੰਦਿਆਂ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਚੀਨੀ ਨਾਗਰਿਕ ਬਹੁਤ ਤੰਦਰੁਸਤ ਹੈ ਤੇ ਉਸ ਨੂੰ ਕਿਸੇ ਕਿਸਮ ਦੀ ਜਾਂਚ ਦੀ ਜ਼ਰੂਰਤ ਨਹੀਂ ਹੈ।
ਇਹ ਵੀ ਪੜ੍ਹੋ: ਦਿੱਲੀ ਹਿੰਸਾ: 531 ਮਾਮਲੇ ਦਰਜ, 1647 ਗ੍ਰਿਫ਼ਤਾਰ, ਤਾਹਿਰ ਹੁਸੈਨ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ
"ਸਿਹਤ ਵਿਭਾਗ ਨੇ ਜਾਰੀ ਕੀਤੀ ਸਲਾਹਕਾਰੀ"
ਦੱਸਣਯੋਗ ਹੈ ਕਿ ਸ਼ਹਿਰ ਵਿੱਚ ਆਉਣ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਈ ਸਕੂਲਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਨੇ ਸਾਰੇ ਉਦਯੋਗਿਕ ਅਦਾਰਿਆਂ, ਸਕੂਲਾਂ, ਕਾਲਜਾਂ ਤੇ ਦਫਤਰਾਂ ਨੂੰ ਕੋਰੋਨਾ ਵਾਇਰਸ ਤੋਂ ਬੱਚਣ ਦੀ ਸਲਾਹਕਾਰੀ ਵੀ ਜਾਰੀ ਕੀਤੀ ਹੈ।