ਪੰਜਾਬ

punjab

ETV Bharat / bharat

500 ਭਾਰਤੀਆਂ ਨੂੰ ਵਿਦੇਸ਼ੀ ਮੰਤਰੀ ਨੇ ਲੀਬੀਆ ਛੱਡਣ ਦੀ ਕੀਤੀ ਅਪੀਲ - ਨਵੀਂ ਦਿੱਲੀ

ਭਾਰਤੀਆਂ ਨੂੰ ਲੀਬੀਆ ਛੱਡਣ ਦੀ ਅਪੀਲ। ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਕੀਤੀ ਅਪੀਲ, ਕਿਹਾ, ਬਾਅਦ ਵਿੱਚ ਉੱਥੋਂ ਨਿਕਲਣਾ ਹੋਵੇਗਾ ਮੁਸ਼ਕਲ।

ਸੁਸ਼ਮਾ ਸਵਰਾਜ

By

Published : Apr 20, 2019, 10:14 AM IST

ਨਵੀਂ ਦਿੱਲੀ: ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਵਿੱਚ ਚੱਲ ਰਹੀ ਹਿੰਸਾ 'ਚ ਭਾਰਤੀ ਫਸੇ ਹੋਏ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉੱਥੇ ਫ਼ਸੇ ਭਾਰਤੀਆਂ ਨੂੰ ਛੇਤੀ ਹੀ ਲੀਬੀਆ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਜਾਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਉਹ ਲੋਕ ਜਲਦੀ ਉੱਥੋਂ ਨਹੀਂ ਨਿਕਲਦੇ ਤਾਂ ਬਾਅਦ ਵਿੱਚ ਉਨ੍ਹਾਂ ਨੂੰ ਕੱਢਣਾ ਮੁਸ਼ਕਲ ਹੋ ਜਾਵੇਗਾ।

ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ, 'ਲੀਬੀਆ ਵਿੱਚ ਵੱਡੀ ਗਿਣਤੀ 'ਚ ਲੋਕਾਂ ਦੇ ਨਿਕਲਣ ਤੇ ਯਾਤਰਾ 'ਤੇ ਰੋਕ ਹੋਣ ਦੇ ਬਾਵਜੂਦ ਕਰੀਬ 500 ਤੋਂ ਜ਼ਿਆਦਾ ਭਾਰਤੀ ਤ੍ਰਿਪੋਲੀ ਵਿੱਚ ਫਸੇ ਹਨ। ਤ੍ਰਿਪੋਲੀ ਦੇ ਹਾਲਾਤ ਵਿਗੜ ਰਹੇ ਹਨ। ਫ਼ਿਲਹਾਲ ਹਵਾਈ ਸੇਵਾ ਚਾਲੂ ਹੈ।'
ਸੁਸ਼ਮਾ ਸਵਰਾਜ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਰਿਸ਼ਤੇਦਾਰਾਂ ਤੇ ਮਿਤਰਾਂ ਨੂੰ ਜਲਦ ਹੀ ਤ੍ਰਿਪੋਲੀ ਨੂੰ ਛੱਡਣ ਲਈ ਕਹਿਣ। ਬਾਅਦ ਵਿੱਚ ਉੱਥੋ ਨਿਕਲਣਾ ਸੰਭਵ ਨਹੀੰ ਹੋਵੇਗਾ।ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਸਮਰਥਿਤ ਪ੍ਰਧਾਨਮੰਤਰੀ ਫੈਯਾਜ ਅਲ ਸਰਾਜ ਨੂੰ ਸੱਤਾ ਤੋਂ ਬੇਦਖ਼ਲ ਕਰਨ ਲਈ ਲੀਬੀਆ ਦੇ ਫ਼ੌਜ ਕਮਾਂਡਰ ਖਲੀਫਾ ਦੇ ਸਮਰਥਕਾਂ ਨੇ ਤ੍ਰਿਪੋਲੀ 'ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਪਿਛਲੇ 2 ਹਫ਼ਤਿਆਂ ਵਿੱਚ ਲੀਬੀਆ ਦੀ ਰਾਜਧਾਨੀ ਵਿੱਚ ਕਰੀਬ 200 ਲੋਕਾਂ ਦੀ ਮੌਤ ਹੋ ਚੁੱਕੀ ਹੈ।

ABOUT THE AUTHOR

...view details