ਸੁਸ਼ਮਾ ਨੇ ਕਿਉਂ ਕਿਹਾ, ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਾਉਣ ਲਈ ਜੀ ਜਾਨ ਲਗਾ ਦੇਵਾਂਗੀ - lok sabha election
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਚੋਣਾਂ ਨਾ ਲੜਨ ਦਾ ਐਲਾਨ ਤਾਂ ਪਹਿਲਾਂ ਹੀ ਕਰ ਦਿੱਤਾ ਸੀ। ਸੁਸ਼ਮਾ ਸਵਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਚੋਣ ਲੜਨ ਤੋਂ ਕੋਈ ਫਰਕ ਨਹੀਂ ਪਵੇਗਾ ਤੇ ਉਹ ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਾਉਣ 'ਚ ਜੀ ਜਾਨ ਲਗਾ ਦੇਣਗੇ।
ਨਵੀਂ ਦਿੱਲੀ: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ ਪਰ ਉਹ ਚੋਣ ਪ੍ਰਚਾਰ ਵਿੱਚ ਹਿੱਸਾ ਜ਼ਰੂਰ ਲੈਣਗੇ। ਸੁਸ਼ਮਾ ਸਵਰਾਜ ਨੇ ਕਿਹਾ, "ਮੇਰੇ ਚੋਣ ਨਾ ਲੜਨ ਨਾਲ ਕੋਈ ਫਰਕ ਨਹੀਂ ਪੈਂਦਾ। ਸ਼੍ਰੀ ਨਰਿੰਦਰ ਮੋਦੀ ਜੀ ਨੂੰ ਮੁੜ ਪ੍ਰਧਾਨ ਮੰਤਰੀ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ 'ਚ ਅਸੀ ਸਾਰੇ ਜੀ ਜਾਨ ਲਗਾ ਦੇਵਾਂਗੇ।"
ਦਰਅਸਲ, ਟਵੀਟਰ 'ਤੇ ਇੱਕ ਯੂਜ਼ਰ ਨੇ ਸੁਸ਼ਮਾ ਸਵਰਾਜ ਨੂੰ ਸਵਾਲ ਕੀਤਾ ਸੀ ਕਿ ਤੁਸੀਂ ਇਸ ਵਾਰ ਚੋਣ ਕਿਊਂ ਨਹੀਂ ਲੜ ਰਹੇ ਹੋ, ਤੁਹਾਨੂੰ ਚੋਣ ਲੜਨੀ ਚਾਹੀਦੀ ਹੈ ਤੇ ਇੱਕ ਵਾਰ ਸਾਰੇ ਮਿਲ ਕੇ ਮੋਦੀ ਜੀ ਨੂੰ ਜਿੱਤ ਹਾਸਲ ਕਰਵਾ ਦਿਓ, ਪੂਰਾ ਦੇਸ਼ ਤੁਹਾਡਾ ਧੰਨਵਾਦੀ ਰਹੇਗਾ।
ਇਸ ਦੇ ਜਵਾਬ ਵਿੱਚ ਸੁਸ਼ਮਾ ਨੇ ਟਵੀਟ ਕੀਤਾ ਸੀ ਕਿ ਮੋਦੀ ਜੀ ਨੂੰ ਮੁੜ ਪ੍ਰਧਾਨ ਮੰਤਰੀ ਬਣਾਉਣ ਲਈ ਉਹ ਜੀ ਜਾਨ ਲਗਾ ਦੇਣਗੇ।