ਵਿਦੇਸ਼ ਹੀ ਨਹੀਂ ਮੰਗਲ ਗ੍ਰਹਿ ਤੱਕ ਮਦਦ ਲਈ ਤਿਆਰ ਰਹਿੰਦੇ ਸਨ ਸੁਸ਼ਮਾ ਸਵਰਾਜ
ਸੁਸ਼ਮਾ ਸਵਰਾਜ ਨੇ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਵਿਦੇਸ਼ਾਂ 'ਚ ਮੁਸ਼ਕਿਲ 'ਚ ਫਸੇ ਭਾਰਤੀਆਂ ਦੀ ਕਾਫ਼ੀ ਮਦਦ ਕੀਤੀ। ਉਨ੍ਹਾਂ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇ ਕੋਈ ਮੰਗਲ ਗ੍ਰਹਿ ਤੇ ਵੀ ਫਸਿਆ ਹੈ ਤਾਂ ਅਸੀਂ ਉਸਦੀ ਵਾਪਸ ਭਾਰਤ ਪਰਤਣ 'ਚ ਜ਼ਰੂਰ ਮਦਦ ਕਰਾਂਗੇ।
ਨਵੀਂ ਦਿੱਲੀ: ਬੀਤੀ ਰਾਤ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਭ ਨੂੰ ਅਲਵਿਦਾ ਕਹਿ ਗਏ। ਦੇਸ਼ ਹੀ ਨਹੀਂ ਵਿਦੇਸ਼ ਦੇ ਵੀ ਕਈ ਆਗੂਆਂ ਨੇ ਇਸ ਉੱਤੇ ਸੋਗ ਪ੍ਰਗਟ ਕੀਤਾ ਹੈ। ਸੁਸ਼ਮਾ ਸਵਰਾਜ ਦਾ ਬੇਹਤਰੀਨ ਅਕਸ ਦੇਸ਼ ਦੇ ਲੋਕਾਂ ਦੇ ਦਿਲਾਂ 'ਚ ਵੀ ਇੱਕ ਡੂੰਘੀ ਛਾਪ ਛੱਡ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਵੀ ਜਦੋਂ ਇਹ ਖ਼ਬਰ ਆਈ ਸੀ ਕਿ ਸੁਸ਼ਮਾ ਸਵਰਾਜ ਇਸ ਵਾਰ ਵਿਦੇਸ਼ ਮੰਤਰੀ ਦਾ ਅਹੁਦਾ ਨਹੀਂ ਸੰਭਾਲਣਗੇ ਤਾਂ ਦੇਸ਼-ਵਿਦੇਸ਼ 'ਚ ਬੈਠੇ ਕਰੋੜਾਂ ਭਾਰਤੀਆਂ ਲਈ ਇਹ ਕਿਸੇ ਝਟਕੇ ਤੋਂ ਘੱਟ ਨਹੀਂ ਸੀ।
ਸੁਸ਼ਮਾ ਸਵਰਾਜ ਨੇ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਵਿਦੇਸ਼ਾਂ 'ਚ ਮੁਸ਼ਕਿਲ 'ਚ ਫਸੇ ਭਾਰਤੀਆਂ ਦੀ ਕਾਫ਼ੀ ਮਦਦ ਕੀਤੀ। ਉਨ੍ਹਾਂ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇ ਕੋਈ ਮੰਗਲ ਗ੍ਰਹਿ ਤੇ ਵੀ ਫਸਿਆ ਹੈ ਤਾਂ ਅਸੀਂ ਉਸਦੀ ਵਾਪਸ ਭਾਰਤ ਪਰਤਣ 'ਚ ਜ਼ਰੂਰ ਮਦਦ ਕਰਾਂਗੇ। ਕਿਹਾ ਜਾਂਦਾ ਹੈ ਕਿ ਉਨ੍ਹਾਂ ਵਿਦੇਸ਼ ਮੰਤਰਾਲਾ ਤੱਕ ਆਮ ਆਦਮੀ ਦੀ ਪਹੁੰਚ ਨੂੰ ਕਾਫ਼ੀ ਆਸਾਨ ਬਣਾ ਦਿੱਤਾ ਸੀ।
ਸੁਸ਼ਮਾ ਸਵਰਾਜ ਨੇ ਟਵੀਟ ਕਰ ਕਿਹਾ ਸੀ ਕਿ ਜੇ ਕੋਈ ਭਾਰਤੀ ਮੰਗਲ ਗ੍ਰਹਿ ਉੱਤੇ ਵੀ ਫੱਸ ਜਾਵੇ ਤਾਂ ਭਾਰਤੀ ਅੰਬੈਸੀ ਉਸਦੀ ਮਦਦ ਕਰੇਗੀ।