ਨਵੀਂ ਦਿੱਲੀ: ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਨਵੇਂ ਸਰਕਾਰ ਦੇ ਮੰਤਰੀਆਂ ਦੇ ਸਹੁੰ ਚੁੱਕਣ ਤੋਂ ਇੱਕ ਮਹੀਨੇ ਬਾਅਦ ਹੀ ਆਪਣਾ ਸਰਕਾਰੀ ਬੰਗਲਾ ਖ਼ਾਲੀ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਕਿਹਾ ਮੈਂ ਦਿੱਲੀ ਸਥਿਤ 8 ਸਫ਼ਦਰਜੰਗ ਲੇਨ ਦਾ ਆਪਣਾ ਸਰਕਾਰੀ ਘਰ ਖ਼ਾਲੀ ਕਰ ਦਿੱਤਾ ਹੈ। ਕ੍ਰਿਪਾ ਕਰਕੇ ਧਿਆਨ ਦਿਉ, ਮੈਂ ਹੁਣ ਪੁਰਾਣੇ ਪਤੇ ਅਤੇ ਫੋਨ ਨੰਬਰਾਂ 'ਤੇ ਉਪਲਬੱਧ ਨਹੀਂ ਰਹਾਂਗੀ।
ਉੱਥੇ ਹੀ ਅਦਾਕਾਰ ਅਨੁਪਮ ਖੇਰ ਨੇ ਵੀ ਇਸ ਗੱਲ ਦੀ ਸ਼ਲਾਘਾ ਕੀਤੀ।
ਦੱਸ ਦਈਏ, ਭਾਜਪਾ ਦੇ ਸੀਨੀਅਰ ਆਗੂ ਸੁਸ਼ਮਾ ਸਵਰਾਜ ਨੇ 2019 ਦੀਆਂ ਲੋਕ ਸਭਾ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ ਸੀ ਤੇ ਮੋਦੀ ਸਰਕਾਰ 'ਚ ਮੰਤਰੀ ਨਾ ਬਣਨ ਦੀ ਵੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਉਹ ਮੰਤਰੀ ਨਹੀਂ ਬਣੀ ਸੀ।
ਜ਼ਿਕਰਯੋਗ ਹੈ ਕਿ ਇੱਕ ਪਾਸੇ ਜਿੱਥੇ ਸਰਕਾਰੀ ਘਰ ਛੱਡਣ ਨੂੰ ਲੈ ਕੇ ਕਈ ਆਗੂਆਂ ਨੂੰ ਅਦਾਲਤ ਦਾ ਰੁੱਖ ਕਰਨਾ ਪੈਂਦਾ ਹੈ, ਪਰ ਸੁਸ਼ਮਾ ਸਵਰਾਜ ਨੇ ਬਿਨਾਂ ਕਿਸੇ ਦੇ ਕਹਿਣ ਤੋਂ ਬਿਨਾਂ ਹੀ ਆਪਣਾ ਬੰਗਲਾ ਖ਼ਾਲੀ ਕਰ ਦਿੱਤਾ ਹੈ।