ਨਵੀਂ ਦਿੱਲੀ: ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਮੰਗਲਵਾਰ ਰਾਤ ਨੂੰ 67 ਸਾਲ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ। ਉਹ ਕਾਫ਼ੀ ਸਮੇਂ ਤੋਂ ਬਿਮਾਰ ਚਲ ਰਹੀ ਸੀ ਤੇ ਉਨ੍ਹਾਂ ਦੀ ਕਿਡਨੀ ਦਾ ਟਰਾਂਸਪਲਾਂਟ ਵੀ ਹੋਇਆ ਸੀ। ਬਿਮਾਰੀ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ 2019 ਲੋਕ ਸਭਾ ਚੋਣਾਂ ਤੋਂ ਵੀ ਵੱਥ ਰੱਖਿਆ ਗਿਆ ਸੀ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੁਸ਼ਮਾ ਸਵਰਾਜ ਦੇ ਦੇਹਾਂਤ 'ਤੇ ਦੁਖ ਜ਼ਾਹਰ ਕਰਦਿਆ ਲਿਖਿਆ ਕਿ ਉਨ੍ਹਾਂ ਦੇ ਕੀਤੇ ਕੰਮਾਂ ਕਾਰਨ ਉਨ੍ਹਾਂ ਨੂੰ ਸਾਰਾ ਦੇਸ਼ ਯਾਦ ਰਖੇਗਾ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸੁਸ਼ਮਾ ਸਵਰਾਜ ਦੀ ਦੇਹਾਂਤਚ ਦੀ ਖ਼ਬਰ ਸੁਣ ਕੇ ਲਿਖਿਆ ਕਿ, ਉਨ੍ਹਾਂ ਪਾਰਟੀ ਲਈ ਇਹ ਬਹੁਤ ਵੱਡਾ ਘਾਟਾ ਵਾਪਰਿਆ ਹੈ।
ਅਚਾਨਕ ਮਿਲੀ ਇਸ ਦੁੱਖ ਭਰੀ ਖ਼ਬਰ ਕਾਰਨ ਰਾਜਨੀਤਕ ਨੇਤਾਵਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਸ਼ਮਾ ਸਵਰਾਜ ਦੀ ਮੌਤ ਤੋਂ ਬਾਅਦ ਟਵੀਟ ਕਰ ਕੇ ਦੁੱਖ ਜ਼ਾਹਰ ਕੀਤਾ।
ਸਾਬਕਾ ਰਾਸ਼ਰਪਟੀ ਪ੍ਰਨਬ ਮੁਖਰਜੀ ਨੇ ਵੀ ਸੁਸ਼ਮਾ ਸਵਰਾਜ ਦੇ ਦੇਹਾਂਤ 'ਤੇ ਜਤਾਇਆ ਦੁੱਖ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦੇਹਾਂਤ 'ਤੇ ਆਪਣੇ ਟਵਿੱਟਰ ਅਕਾਉਂਟ 'ਤੇ ਟਵੀਟ ਕਰਦਿਆਂ ਦੁਖ ਜ਼ਾਹਰ ਕੀਤਾ।
ਸੁਸ਼ਮਾ ਸਵਰਾਜ ਨੂੰ ਚੰਗਾ ਨੇਤਾ, ਲਿੱਖਦਿਆਂ ਰਾਹੁਲ ਗਾਂਧੀ ਨੇ ਵੀ ਜਤਾਇਆ ਦੁੱਖ।
ਰਾਜਨੀਤਕ ਗਲਿਆਰੇ ਵਿੱਚ ਅਚਾਨਕ ਸੁਸ਼ਮਾ ਸਵਰਾਜ ਦੇ ਹੋਏ ਦੇਹਾਂਤ ਦੀ ਖ਼ਬਰ ਕਾਰਨ ਮਾਤਮ ਛਾ ਗਿਆ ਹੈ। ਕਾਂਗਰਸ ਨੇਤਾ ਗੁਲਾਮ ਨਬੀ ਅਜ਼ਾਦ, ਉਪ ਰਾਸ਼ਟਰਪਤੀ ਐਮ ਵੈਂਕਾਇਆਂ ਨਾਇਡੂ ਤੇ ਫਰਾਂਸ ਦੇ ਅੰਬੈਸਡਰ ਅਲੈਗ਼ਜ਼ੇਂਡਰ ਜ਼ੀਲਡਰ ਨੇ ਵੀ ਟਵੀਟ ਕਰ ਕੇ ਦੁਖ ਜ਼ਾਹਰ ਕੀਤਾ।
ਪੰਜਾਬ ਦੇ ਅਕਾਲੀ ਦਲ ਨੇਤਾ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕੇ ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀ ਦਿੱਤੀ।
ਜ਼ਿਕਰਯੋਗ ਹੈ ਕਿ ਦੇਹਾਂਤ ਤੋਂ 4 ਘੰਟੇ ਪਹਿਲਾਂ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਸੰਸਦ ਵਿੱਚ ਜੰਮੂ ਕਸ਼ਮੀਰ ਪੁਨਰਗਠਨ ਬਿੱਲ ਪਾਸ ਹੋਣ ਨੂੰ ਲੈ ਕੇ ਖ਼ੁਸ਼ੀ ਜ਼ਾਹਿਰ ਕੀਤੀ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਸੀ। ਸੁਸ਼ਮਾ ਸਵਰਾਜ ਨੇ ਆਖ਼ਰੀ ਟਵੀਟ 'ਚ ਲਿਖਿਆ ਸੀ ਕਿ ਪ੍ਰਧਾਨ ਮੰਤਰੀ ਜੀ ਆਪਕਾ ਹਾਰਦਿਕ ਅਭਿਨੰਦਨ, ਮੈਂ ਆਪਣੀ ਜ਼ਿੰਦਗੀ 'ਚ ਇਸ ਦਿਨ ਨੂੰ ਦੇਖਣ ਦਾ ਇੰਤਜ਼ਾਰ ਕਰ ਰਹੀ ਸੀ।