ਪੰਜਾਬ

punjab

ETV Bharat / bharat

ਆਲ ਪਾਰਟੀ ਮੀਟਿੰਗ 'ਚ ਸੁਸ਼ਮਾ ਸਵਰਾਜ ਨੇ ਦਿੱਤੀ ਪਾਕਿਸਤਾਨ 'ਤੇ ਏਅਰ ਸਟ੍ਰਾਈਕ ਦੀ ਜਾਣਕਾਰੀ - ਆਲ ਪਾਰਟੀ ਮੀਟਿੰਗ

ਭਾਰਤੀ ਹਵਾਈ ਫ਼ੌਜ ਵਲੋਂ ਪਾਕਿਸਤਾਨ 'ਤੇ ਕਾਰਵਾਈ ਕਰਨ ਤੋਂ ਬਾਅਦ ਆਲ ਪਾਰਟੀ ਮੀਟਿੰਗ। ਸਰਹੱਦੀ ਇਲਾਕਿਆਂ 'ਚ ਅਲਰਟ ਜਾਰੀ।

ਫ਼ਾਇਲ ਫ਼ੋ਼ਟੋ

By

Published : Feb 26, 2019, 11:52 PM IST

ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਵਲੋਂ ਪਾਕਿਸਤਾਨ 'ਤੇ ਕਾਰਵਾਈ ਕਰਨ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਾਰੀਆਂ ਸਿਆਸੀ ਪਾਰਟੀਆਂ ਦੀ ਬੈਠਕ ਸੱਦੀ। ਇਸ ਦੌਰਾਨ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਹਮਲੇ ਦੀ ਜਾਣਕਾਰੀ ਦਿੱਤੀ।
ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਇਹ ਹਮਲਾ ਪਾਕਿਸਤਾਨ 'ਤੇ ਨਹੀਂ ਅੱਤਵਾਦ 'ਤੇ ਸੀ। ਭਾਰਤੀ ਹਵਾਈ ਫ਼ੌਜ ਨੇ ਜੋ ਹਮਲਾ ਕੀਤਾ ਹੈ ਉਹ ਸ਼ਲਾਘਾਯੋਗ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨੂੰ ਮਿਲ ਕੇ ਅੱਤਵਾਦ ਵਿਰੁੱਧ ਲੜਨਾ ਚਾਹੀਦਾ ਹੈ।
ਅਠਾਵਲੇ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਵਲੋਂ ਕੀਤੇ ਗਏ ਇਸ ਹਮਲੇ ਵਿੱਚ 300 ਅੱਤਵਾਦੀ ਮਾਰੇ ਗਏ ਹਨ ਤੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨਰੇਸ਼ ਗੁਜਰਾਲ ਨੇ ਕਿਹਾ, "ਇਹ ਮਿਲਟਰੀ ਦਾ ਐਕਸ਼ਨ ਨਹੀਂ ਸੀ ਪਰ ਐਂਟੀ ਟੈਰਰ ਆਪਰੇਸ਼ਨ ਸੀ।" ਸਾਡੀਆਂ ਸੁਰੱਖਿਆ ਏਜੰਸੀਆਂ ਦੀ ਪੱਕੀ ਖ਼ਬਰ ਸੀ ਕਿ ਲਗਭਗ 300 ਅੱਤਵਾਦੀ ਉਨ੍ਹਾਂ ਕੈਂਪਾ ਵਿੱਚ ਮੌਜੂਦ ਸਨ ਤੇ ਉਨ੍ਹਾਂ ਨੂੰ ਖ਼ਤਮ ਕਰਨ ਲਈ ਇਹ ਆਪਰੇਸ਼ਨ ਕੀਤਾ ਗਿਆ ਸੀ।
ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਫ਼ੌਜ ਵਲੋਂ ਕੀਤੀ ਕਾਰਵਾਈ ਦੀ ਸ਼ਲਾਘਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਹਮਲੇ 'ਚ ਸਭ ਤੋਂ ਵੱਧੀਆ ਗੱਲ ਇਹ ਰਹੀ ਕਿ ਇਹ ਹਮਲਾ ਅੱਤਵਾਦੀਆਂ ਤੇ ਉਨ੍ਹਾਂ ਦੇ ਕੈਂਪ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।

ABOUT THE AUTHOR

...view details