ਪੰਜਾਬ

punjab

ETV Bharat / bharat

ਲੱਦਾਖ 'ਚ ਤਾਇਨਾਤ ਸੁਰਿੰਦਰ ਸਿੰਘ ਨੇ ਝੜਪ ਦੌਰਾਨ ਕਿਰਪਾਨ ਨਾਲ ਚੀਨੀ ਫ਼ੌਜੀਆਂ ਨੂੰ ਖਦੇੜਿਆ - ਭਾਰਤ ਅਤੇ ਚੀਨ ਵਿਵਾਦ

ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦੇ ਵਿਚਕਾਰ ਹਿੰਸਕ ਝੜਪ ਵਿੱਚ ਭਾਰਤ ਦੇ 20 ਫ਼ੌਜੀ ਸ਼ਹੀਦ ਹੋ ਗਏ ਹਨ। ਨਾਲ ਹੀ ਕਈ ਫ਼ੌਜੀ ਜ਼ਖ਼ਮੀ ਹੋਏ ਹਨ। ਜ਼ਖ਼ਮੀ ਫ਼ੌਜੀਆਂ ਵਿੱਚ ਰਾਜਾਸਥਾਨ ਦੇ ਨੌਗਾਂਵਾ ਦਾ ਨਿਵਾਸੀ ਸੁਰਿੰਦਰ ਸਿੰਘ ਵੀ ਸ਼ਾਮਲ ਹਨ। ਜ਼ਖ਼ਮੀ ਸੁਰਿੰਦਰ ਸਿੰਘ ਦੇ ਪਰਿਵਾਰ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕੀਤੀ।

ਅਲਵਰ ਦੇ ਸੁਰਿੰਦਰ ਸਿੰਘ ਝੜਪ 'ਚ ਕ੍ਰਿਪਾਨ ਨਾਲ ਚੀਨੀਆਂ ਖਦੇੜਿਆ
ਅਲਵਰ ਦੇ ਸੁਰਿੰਦਰ ਸਿੰਘ ਝੜਪ 'ਚ ਕ੍ਰਿਪਾਨ ਨਾਲ ਚੀਨੀਆਂ ਖਦੇੜਿਆ

By

Published : Jun 18, 2020, 7:40 PM IST

ਅਲਵਰ: ਲੱਦਾਖ ਵਿੱਚ ਭਾਰਤ-ਚੀਨ ਸੀਮਾ ਉੱਤੇ ਚੀਨ ਦੇ ਨਾਲ ਹੋਈ ਝੜਪ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਫ਼ੌਜ ਦੇ ਜਵਾਨ ਸ਼ਹੀਦ ਅਤੇ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿੱਚ ਅਲਵਰ ਦੇ ਨੌਗਾਂਵਾ ਵਾਸੀ ਸੁਰਿੰਦਰ ਸਿੰਘ ਵੀ ਸ਼ਾਮਲ ਹਨ। ਸੁਰਿੰਦਰ ਦੀ ਪਤਨੀ ਅਤੇ ਬੱਚੇ ਅਲਵਰ ਸ਼ਹਿਰ ਦੇ ਸੂਰਿਆਨਗਰ ਸਥਿਤ ਨਵੀਂ ਬਸਤੀ ਵਿੱਚ ਰਹਿੰਦੇ ਹਨ।

ਵੇਖੋ ਵੀਡੀਓ।

ਸੁਰਿੰਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਜੇ ਸੁਰਿੰਦਰ ਦੇ ਕੋਲ ਕ੍ਰਿਪਾਨ ਨਾ ਹੁੰਦੀ ਤਾਂ ਸ਼ਾਇਦ ਉਹ ਵੀ ਨਾ ਬਚਦੇ ਕਿਉਂਕਿ ਭਾਰਤੀ ਫ਼ੌਜੀ ਨਿਹੱਥੇ ਸਨ। ਜਦਕਿ ਚੀਨੀ ਫ਼ੌਜੀਆਂ ਦੇ ਕੋਲ ਲੋਹੇ ਦੀ ਰਾਡ ਵਰਗੇ ਹਥਿਆਰ ਸਨ, ਜਿਨ੍ਹਾਂ ਉੱਤੇ ਤਾਰ ਅਤੇ ਕਿੱਲਾਂ ਲੱਗੀਆਂ ਹੋਈਆਂ ਸਨ। ਅਜਿਹੇ ਵਿੱਚ ਸੁਰਿੰਦਰ ਨੇ ਆਪਣੀ ਕ੍ਰਿਪਾਨ ਨਾਲ ਖ਼ੁਦ ਨੂੰ ਤਾਂ ਬਚਾਇਆ ਹੀ, ਨਾਲ ਹੀ ਚੀਨ ਦੇ ਦੋ ਫ਼ੌਜੀਆਂ ਨੂੰ ਵੀ ਜ਼ਖ਼ਮੀ ਕੀਤਾ। ਸੁਰਿੰਦਰ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਇਸ ਦੌਰਾਨ ਪਿੱਛੇ ਤੋਂ ਕਿਸੇ ਨੇ ਉਸ ਦੇ ਸਿਰ ਉੱਤੇ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਹ ਜ਼ਖ਼ਮੀ ਹੋ ਗਏ।

ਅਲਵਰ ਦੇ ਨੌਗਾਂਵਾ ਵਿੱਚ ਰਹਿਣ ਵਾਲੇ ਸੁਰਿੰਦਰ ਸਿੰਘ 22 ਸਾਲ ਤੋਂ ਭਾਰਤੀ ਫ਼ੌਜ ਵਿੱਚ ਸੇਵਾ ਕਰ ਰਹੇ ਹਨ। ਉਹ ਆਰਟੀਲਰੀ ਥਰਡ ਮੀਡਿਅਮ ਵਿੱਚ ਹਵਲਦਾਰ ਵੱਜੋਂ ਤਾਇਨਾਤ ਹਨ। ਸੁਰਿੰਦਰ ਦੀ ਪਤਨੀ ਗੁਰਪ੍ਰੀਤ ਕੌਰ ਅਲਵਰ ਦੇ ਸੂਰਿਆਨਗਰ ਸਥਿਤ ਨਵੀਂ ਬਸਤੀ ਵਿੱਚ ਆਪਣੇ ਚਾਰ ਬੱਚਿਆਂ ਦੇ ਨਾਲ ਰਹਿੰਦੀ ਹੈ।

ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਦੌਰਾਨ ਵਿੱਚ ਗੁਰਪ੍ਰੀਤ ਕੌਰ ਨੇ ਦੱਸਿਆ ਕਿ 20 ਜਨਵਰੀ 2020 ਨੂੰ ਸੁਰਿੰਦਰ 20 ਦਿਨਾਂ ਦੀ ਛੁੱਟੀ ਉੱਤੇ ਆਏ ਸਨ। ਉਸ ਤੋਂ ਬਾਅਦ 31 ਜਨਵਰੀ ਨੂੰ ਵਾਪਸ ਡਿਊਟੀ ਉੱਤੇ ਚਲੇ ਗਏ। ਉਨ੍ਹਾਂ ਦੀ ਪੂਰੀ ਬਟਾਲਿਅਨ ਦਾ ਤਬਾਦਲਾ ਹੋਣਾ ਸੀ। ਪਰ ਕੋਰੋਨਾ ਵਾਇਰਸ ਦੇ ਚੱਲਦਿਆਂ ਇਹ ਪ੍ਰਕਿਰਿਆ ਨੂੰ ਹਾਲੇ ਰੋਕ ਦਿੱਤਾ ਗਿਆ ਹੈ।

ਵੈਸੇ ਤਾਂ ਸੁਰਿੰਦਰ ਲੇਹ ਵਿਖੇ ਤਾਇਨਾਤ ਸਨ, ਪਰ ਚੀਨ ਸੀਮਾ ਉੱਤੇ ਵੱਧ ਰਹੇ ਤਣਾਅ ਦੇ ਚੱਲਦਿਆਂ ਸਾਰੇ ਫ਼ੌਜੀਆਂ ਨੂੰ ਲੱਦਾਖ ਵਿੱਚ ਚੀਨ ਸਰਹੱਦ ਉੱਤੇ ਭੇਜ ਦਿੱਤਾ ਗਿਆ। ਸੁਰਿੰਦਰ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਹ ਚੀਨੀ ਫ਼ੌਜੀ ਦੇ ਸਾਹਮਣੇ ਬੈਠੇ ਹੋਏ ਹਨ। ਹਾਲੇ ਲਗਾਤਾਰ ਗੱਲਬਾਤ ਦਾ ਦੌਰ ਜਾਰੀ ਹੈ। ਗੁਰਪ੍ਰੀਤ ਨੇ ਕਿਹਾ ਕਿ ਲੱਦਾਖ ਵਿੱਚ ਫ਼ੋਨ ਦਾ ਨੈੱਟਵਰਕ ਕੰਮ ਨਹੀਂ ਕਰਦਾ ਹੈ। ਇਸ ਲਈ ਪ੍ਰਤੀਦਿਨ ਗੱਲ ਨਹੀਂ ਹੋ ਪਾਉਂਦੀ। 5 ਤੋਂ 6 ਦਿਨਾਂ ਵਿੱਚ ਕਦੇ-ਕਦਾਈਂ ਗੱਲ ਹੁੰਦੀ ਹੈ।

ਚੀਨ ਸੀਮਾ ਉੱਤੇ ਤਣਾਅ ਦੀ ਜਾਣਕਾਰੀ ਸੁਰਿੰਦਰ ਦੇ ਪਰਿਵਾਰ ਨੂੰ ਟੀਵੀ ਤੋਂ ਮਿਲੀ। ਉਸ ਤੋਂ ਬਾਅਦ ਉਨ੍ਹਾਂ ਨੇ ਸੁਰਿੰਦਰ ਦੇ ਸਾਥੀਆਂ ਨਾਲ ਸੰਪਰਕ ਕੀਤਾ। ਉਦੋਂ ਜਾ ਕੇ ਉਨ੍ਹਾਂ ਨੂੰ ਸੁਰਿੰਦਰ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ। ਸੁਰਿੰਦਰ ਦੀ ਪਤਨੀ ਗੁਰਪ੍ਰੀਤ ਨੇ ਦੱਸਿਆ ਕਿ ਫ਼ੌਜੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੋਈ। ਪਰ ਹਾਲੇ ਤੱਕ ਸੁਰਿੰਦਰ ਨਾਲ ਕੋਈ ਗੱਲ ਨਹੀਂ ਹੋਈ ਹੈ। ਸਿਰਫ਼ ਸੁਰਿੰਦਰ ਨੇ ਕਿਹਾ ਕਿ ਮੈਂ ਠੀਕ ਹਾਂ। ਸੁਰਿੰਦਰ ਨੇ ਪਰਿਵਾਰਕ ਮੈਂਬਰ ਪ੍ਰੇਸ਼ਾਨ ਹਨ। ਘਰ ਵਿੱਚ ਬਜ਼ੁਰਗ ਮਾਤਾ-ਪਿਤਾ ਹਨ, ਜੋ ਪਿੰਡ ਵਿੱਚ ਰਹਿੰਦੇ ਹਨ।

ਖ਼ੁਦ ਦੀ ਬਚਾਈ ਜਾਨ ਤੇ ਚੀਨੀ ਫ਼ੌਜੀਆਂ ਨੂੰ ਕੀਤਾ ਜ਼ਖ਼ਮੀ

ਸੁਰਿੰਦਰ ਦੀ ਪਤਨੀ ਨੇ ਕਿਹਾ ਕਿ ਅਧਿਕਾਰੀਆਂ ਨੇ ਦੱਸਿਆ ਕਿ ਸੁਰਿੰਦਰ ਨੇ ਕਿਰਪਾਨ ਧਾਰਣ ਕਰ ਰੱਖੀ ਹੈ। ਭਾਰਤੀ ਫ਼ੌਜੀ ਨਿਹੱਥੇ ਸਰਹੱਦ ਉੱਤੇ ਬੈਠੇ ਸਨ। ਜਦਕਿ ਚੀਨੀ ਫ਼ੌਜੀ ਲੋਹੇ ਦੀਆਂ ਰਾਡਾਂ ਅਤੇ ਡੰਡੇ ਵਰਗੇ ਹਥਿਆਰ ਲੈ ਕੇ ਆਏ ਅਤੇ ਭਾਰਤੀ ਫ਼ੌਜੀਆਂ ਉੱਤੇ ਹਮਲਾ ਕਰ ਦਿੱਤਾ। ਇਸ ਦੌਰਾਨ ਚੀਨੀ ਫ਼ੌਜੀਆਂ ਦੀ ਗਿਣਤੀ ਕਾਫ਼ੀ ਸੀ। ਇਸ ਉੱਤੇ ਸੁਰਿੰਦਰ ਨੇ ਆਪਣੀ ਕਿਰਪਾਨ ਕੱਢੀ ਅਤੇ ਚੀਨੀ ਫ਼ੌਜੀਆਂ ਉੱਤੇ ਹਮਲਾ ਬੋਲ ਦਿੱਤਾ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸੁਰਿੰਦਰ ਨੇ ਤਾਂ ਚੀਨੀ ਫ਼ੌਜੀਆਂ ਨੂੰ ਆਪਣੇ ਸ਼ਿਕੰਜੇ ਵਿੱਚ ਲੈ ਲਿਆ ਅਤੇ ਇਸੇ ਦੌਰਾਨ ਕਿਸੇ ਨੇ ਉਸ ਦੇ ਪਿੱਛੋਂ ਤੋਂ ਸਿਰ ਉੱਤੇ ਵਾਰ ਕੀਤਾ ਅਤੇ ਜਿਸ ਤੋਂ ਬਾਅਦ ਉਹ ਜ਼ਖ਼ਮੀ ਹੋ ਗਿਆ।

ਪਰਿਵਾਰ ਦਾ ਹੈ ਬੁਰਾ ਹਾਲ

ਸੁਰਿੰਦਰ ਦੇ 4 ਬੱਚੇ ਸ਼ਰਣਦੀਪ ਕੌਰ, ਮਨਦੀਪ ਕੌਰ, ਪਰਮਜੀਤ ਕੌਰ ਅਤੇ ਮਨਮੀਤ ਸਿੰਘ ਹਨ। ਉੱਥੇ ਹੀ ਪਤਨੀ ਨੂੰ ਬਲੱਡ ਪ੍ਰੈਸ਼ਰ ਸਮੇਤ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹਨ। ਅਜਿਹੇ ਵਿੱਚ ਜਦੋਂ ਤੋਂ ਉਸ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਹੈ, ਉਹ ਕਾਫ਼ੀ ਪ੍ਰੇਸ਼ਾਨ ਹੈ। ਦੂਸਰੇ ਪਾਸੇ ਬਜ਼ੁਰਗ ਮਾਤਾ-ਪਿਤਾ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ। ਲਗਾਤਾਰ ਰਿਸ਼ਤੇਦਾਰ ਹੌਂਸਲਾ ਅਫ਼ਜ਼ਾਈ ਕਰ ਰਹੇ ਹਨ ਅਤੇ ਗੁਰਪ੍ਰੀਤ ਨੂੰ ਮਿਲਣ ਦੇ ਲਈ ਆ ਰਹੇ ਹਨ।

ABOUT THE AUTHOR

...view details