ਪੰਜਾਬ

punjab

ETV Bharat / bharat

Surat Fire: ਨਾਜਾਇਜ਼ ਢੰਗ ਨਾਲ ਚੱਲ ਰਿਹਾ ਸੀ ਕੋਚਿੰਗ ਸੈਂਟਰ, 3 ਵਿਰੁੱਧ ਮਾਮਲਾ ਦਰਜ - Surat Killed many childrens

ਸੂਰਤ ਦੇ ਸਰਥਾਣਾ ਵਿੱਚ ਬੀਤੇ ਦਿਨ ਤਕਸ਼ਿਲਾ ਕੰਪਲੈਕਸ 'ਚ ਭਿਆਨਕ ਅੱਗ ਲੱਗ ਗਈ ਸੀ। ਇਸ 'ਚ 20 ਬੱਚਿਆਂ ਦੀ ਮੌਤ ਤੇ ਕਰੀਬ ਇੰਨੇ ਹੀ ਜ਼ਖ਼ਮੀ ਹੋਏ ਹਨ। ਪੁਲਿਸ ਘਟਨਾ ਤੋਂ ਬਾਅਦ ਜਾਂਚ ਵਿੱਚ ਜੁੱਟ ਗਈ। ਉਨ੍ਹਾਂ ਦੱਸਿਆਂ ਕਿ ਇਹ ਸੈਂਟਰ ਗ਼ੈਰ ਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ।

illegal Coaching centre in Surat

By

Published : May 25, 2019, 8:02 PM IST

ਸੂਰਤ: ਇਹ ਜਾਨ ਲੈਣ ਵਾਲਾ ਅਗਨੀਕਾਂਡ ਤਕਸ਼ਿਲਾ ਆਰਕੇਡ ਬਿਲਡਿੰਗ ਦੇ ਉਸ ਫਲੌਰ 'ਤੇ ਬਣਿਆ ਹੋਇਆ ਹੈ, ਜੋ ਕਿ ਗ਼ੈਰ ਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ। ਇਸ ਫਲੌਰ ਨੂੰ ਫਾਈਬਰ ਨਾਲ ਬਣਾਇਆ ਗਿਆ ਸੀ। ਫਾਈਬਰ ਵਿੱਚ ਲੱਗੀ ਅੱਗ ਉੱਤੇ ਕਾਬੂ ਪਾਉਣ ਵਿੱਚ ਹੀ ਮੁਸ਼ਕਲ ਆਈ ਸੀ।

ਵੇਖੋ ਵੀਡੀਓ।
ਇਸ ਮਾਮਲੇ ਵਿੱਚ ਸਰਥਾਣਾ ਪੁਲਿਸ ਸਟੇਸ਼ਨ ਵਿੱਚ ਐਫ਼ਆਈਆਰ ਦਰਜ ਹੋਈ ਹੈ। ਆਈਪੀਸੀ ਧਾਰਾ 304-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਸੂਰਤ ਕ੍ਰਾਈਮ ਬ੍ਰਾਂਚ ਦੇ ਐਸੀਪੀ ਨੂੰ ਸੌਂਪੀ ਗਈ ਹੈ। ਫ਼ਿਲਹਾਲ ਕੋਚਿੰਗ ਸੈਂਟਰ ਦੇ ਸੰਚਾਲਕ ਸਣੇ 2 ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਸੂਰਤ ਵਿੱਚ ਇਸ ਤਰ੍ਹਾਂ ਦੇ ਟਿਊਸ਼ਨ ਕਲਾਸ ਉੱਤੇ ਰੋਕ ਲਗਾ ਦਿੱਤੀ ਹੈ। ਫ਼ਾਇਰ ਵਿਭਾਗ ਦੀ ਐਨਓਸੀ ਮਿਲਣ ਤੋਂ ਬਾਅਦ ਹੀ ਟਿਊਸ਼ਨ ਕਲਾਸ ਮੁੜ ਸ਼ੁਰੂ ਹੋਵੇਗੀ।

ABOUT THE AUTHOR

...view details