ਨਵੀਂ ਦਿੱਲੀ: ਅਯੁੱਧਿਆ ਰਾਮ ਮੰਦਰ ਜ਼ਮੀਨ ਵਿਵਾਦ 'ਤੇ ਸੁਪਰੀਮ ਕੋਰਟ ਨੇ ਵੱਡਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਇਸ ਮਾਮਲੇ 'ਚ ਵਿੱਚ ਦਾ ਕੋਈ ਰਸਤਾ ਨਹੀਂ ਨਿਕਲਦਾ। ਮੰਗਲਵਾਰ 6 ਅਗਸਤ ਤੋਂ ਸੁਪਰੀਮ ਕੋਰਟ ਅਯੁੱਧਿਆ ਮਾਮਲੇ ਦੀ ਰੋਜ਼ਾਨਾ ਸੁਣਵਾਈ ਕਰੇਗਾ। ਇਸ ਮਾਮਲੇ ਦਾ ਨਿਪਟਾਰਾ ਹੋਣ ਤੱਕ ਇਹ ਸੁਣਵਾਈ ਚੱਲੇਗੀ।
ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ - ਅਯੁੱਧਿਆ ਮਾਮਲਾ
ਅਯੁੱਧਿਆ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫ਼ੈਸਲਾ ਕੀਤਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਵਿਚਕਾਰ ਦਾ ਕੋਈ ਰਸਤਾ ਨਹੀਂ ਨਿਕਲਦਾ। ਸੁਪਰੀਮ ਕੋਰਟ ਮੰਗਲਵਾਰ 6 ਅਗਸਤ ਤੋਂ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਕਰੇਗਾ ਜਦ ਤੱਕ ਇਸ ਮਾਮਲੇ ਦਾ ਨਬੇੜਾ ਨਹੀਂ ਹੋ ਜਾਂਦਾ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਹਫ਼ਤੇ 'ਚ ਪੰਜ ਦਿਨ ਕੰਮ ਕਰਦੀ ਹੈ। ਇਨ੍ਹਾਂ ਪੰਜ ਦਿਨਾਂ ‘ਚ ਸੋਮਵਾਰ ਅਤੇ ਸ਼ੁਕਰਵਾਰ ਨੂੰ ਨਵੇਂ ਮਾਮਲੇ ਸੁਣੇ ਜਾਂਦੇ ਹਨ। ਇਸ ਦੌਰਾਨ ਇਸ ਮਾਮਲੇ 'ਤੇ ਹਫ਼ਤੇ 'ਚ ਸਿਰਫ਼ ਤਿੰਨ ਦਿਨ ਯਾਨੀ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਹੀ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਵਿਚੋਲਗੀ ਪੈਨਲ ਕਮੇਟੀ ਤੋਂ ਰਿਪੋਰਟ ਮੰਗੀ ਸੀ। ਵਿਚੋਲਗੀ ਪੈਨਲ ਨੇ ਕੋਰਟ 'ਚ ਅਰਜ਼ੀ ਦਾਖਲ ਕਰਕੇ ਕਿਹਾ ਸੀ ਕਿ ਦਹਾਕਿਆਂ ਤੋਂ ਚੱਲੇ ਅਯੁੱਧਿਆ ਜ਼ਮੀਨੀ ਵਿਵਾਦ ਨੂੰ ਅਦਾਲਤ ਤੋਂ ਬਾਹਰ ਸੁਲਝਣ ਦੀ ਸੰਭਾਵਨਾ ਨੂੰ ਲੱਭਣ ਲਈ ਹਿੰਦੂ ਅਤੇ ਮੁਸਲਮਾਨਾਂ ਵਿਚਕਾਰ ਤਕਰੀਬਨ ਸਾਢੇ ਚਾਰ ਮਹੀਨਿਆਂ ਦੀ ਹੋਈ ਗੱਲਬਾਤ ਨਾਲ ਇਸ ਮਾਮਲੇ ਦਾ ਹੱਲ ਕੱਢਣ 'ਚ ਕੋਈ ਤਰੱਕੀ ਨਹੀਂ ਹੋ ਰਹੀ ਜਿਸ ਕਰਕੇ ਇਸ ਪ੍ਰਕਿਰਿਆ ਨੂੰ ਬੰਦ ਕਰਕੇ ਦੁਬਾਰਾ ਸੁਣਵਾਈ ਸ਼ੁਰੂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਜ਼ਿਆਦਾਤਰ ਮੁਸਲਿਮ ਧਰਮ ਨਾਲ ਸਬੰਧਤ ਪਾਰਟੀਆਂ ਵੱਲੋਂ ਇਸ ਮਾਮਲੇ 'ਤੇ ਵਿਚੋਲਗੀ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ ਗਈ ਸੀ ਪਰ ਉੱਤਰ ਪ੍ਰਦੇਸ਼ ਸਰਕਾਰ ਅਤੇ ਹਿੰਦੂ ਪਾਰਟੀਆਂ ਵੱਲੋਂ ਇਸ ਕੋਸ਼ਿਸ਼ ਦਾ ਵਿਰੋਧ ਕੀਤਾ ਗਿਆ ਸੀ। ਸਮਝੌਤੇ ਦੀ ਸੰਭਾਵਨਾ ਦਾ ਪਤਾ ਲਗਾਉਣ ਲਈ ਸੁਪਰੀਮ ਕੋਰਟ ਨੇ ਪੈਨਲ ਨੂੰ ਸ਼ੁਰੂਆਤ ਵਿੱਚ ਅੱਠ ਹਫ਼ਤੇ ਦਿੱਤੇ ਸਨ, ਪਰ 10 ਮਈ ਨੂੰ, ਜਦੋਂ ਪੈਨਲ ਨੇ ਇਕ ਅੰਤਰਿਮ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ, ਸੁਪਰੀਮ ਕੋਰਟ ਨੇ ਤਿੰਨ ਮਹੀਨਿਆਂ ਦੀ ਮਿਆਦ ਵਧਾ ਕੇ 15 ਅਗਸਤ ਤੱਕ ਕਰ ਦਿੱਤੀ ਸੀ।