ਪੰਜਾਬ

punjab

ETV Bharat / bharat

ਚੋਣ ਬਾਂਡ 'ਤੇ ਨਹੀਂ ਲੱਗੇਗੀ ਰੋਕ, ਸਾਰੀਆਂ ਪਾਰਟੀਆਂ ਨੂੰ ਦੇਣਾ ਪਵੇਗਾ ਇਸ ਦਾ ਹਿਸਾਬ: SC

ਚੋਣ ਬਾਂਡ ਨੂੰ ਲੈ ਕੇ ਸਪੁਰੀਮ ਕੋਰਟ ਨੇ ਆਪਣਾ ਫ਼ੈਸਲਾ ਸੁਣਾਇਆ ਹੈ। ਹੁਣ ਚੋਣ ਬਾਂਡ 'ਤੇ ਰੋਕ ਨਹੀਂ ਲੱਗੇਗੀ ਪਰ ਇਸ ਦਾ ਹਿਸਾਬ ਚੋਣ ਕਮਿਸ਼ਨ ਨੂੰ ਦੇਣਾ ਪਵੇਗਾ।

ਫ਼ਾਈਲ ਫ਼ੋਟੋ।

By

Published : Apr 12, 2019, 2:28 PM IST

ਨਵੀਂ ਦਿੱਲੀ: ਰਾਜਨੀਤਿਕ ਪਾਰਟੀਆਂ ਦੇ ਫੰਡ ਨੂੰ ਲੈ ਕੇ ਕੇਂਦਰ ਸਰਕਾਰ ਦੀ ਚੋਣ ਬਾਂਡ ਸਕੀਮ ਨੂੰ ਲੈ ਕੇ ਸਪੁਰੀਮ ਕੋਰਟ ਨੇ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜਿਨ੍ਹਾਂ ਪਾਰਟੀਆਂ ਨੂੰ ਚੋਣ ਬਾਂਡ ਰਾਹੀਂ ਫੰਡ ਮਿਲਿਆ ਹੈ ਉਸ ਦਾ ਹਿਸਾਬ ਚੋਣ ਕਮਿਸ਼ਨ ਨੂੰ ਦੇਣਾ ਪਵੇਗਾ।

ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ 15 ਮਈ ਤੱਕ ਮਿਲਣ ਵਾਲੇ ਚੰਦੇ ਦੀ ਜਾਣਕਾਰੀ 30 ਮਈ ਨੂੰ ਚੋਣ ਕਮਿਸ਼ਨ ਨੂੰ ਸੌਂਪਣਗੀਆਂ। ਇਸ ਵਿੱਚ ਚੰਦੇ 'ਚ ਮਿਲੀ ਰਕਮ ਬਾਰੇ ਦੱਸਣਾ ਪਵੇਗਾ ਅਤੇ ਜਿਨ੍ਹਾਂ ਖ਼ਾਤਿਆਂ 'ਚ ਇਹ ਰਕਮ ਆਵੇਗੀ ਉਨ੍ਹਾਂ ਖ਼ਾਤਿਆਂ ਦਾ ਵੇਰਵਾ ਵੀ ਦੇਣਾ ਪਵੇਗਾ।

ਸੁਪਰੀਮ ਕੋਰਟ ਨੇ ਕਿਹਾ ਕਿ ਉਹ ਕਾਨੂੰਨ 'ਚ ਕੀਤੇ ਗਏ ਬਦਲਾਅ ਦੀ ਜਾਂਚ ਕਰਨਗੇ ਅਤੇ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਸੰਤੁਲਨ ਕਿਸੇ ਦਲ ਦੇ ਪੱਖ 'ਚ ਨਾ ਝੁਕਿਆ ਹੋਵੇ।

ABOUT THE AUTHOR

...view details