ਨਵੀਂ ਦਿੱਲੀ: ਸਰਵਉੱਚ ਅਦਾਲਤ ਨੇ ਖਾਲਿਸਤਾਨ ਸਮਰਥਕ ਸਮੂਹ ਦੇ ਮੈਂਬਰ ਮਲਕੀਤ ਸਿੰਘ ਦੀ ਜ਼ਮਾਨਤ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ, ਜਿਸ ਨੂੰ ਉਸ ਨੇ ਸਿਹਤ ਦੇ ਆਧਾਰ 'ਤੇ ਮੰਗਿਆ ਸੀ। ਦੱਸ ਦਈਏ ਕਿ ਮਲਕੀਤ ਸਿੰਘ ਸ਼ੂਗਰ ਦਾ ਮਰੀਜ਼ ਹੈ।
ਤਰਨ ਤਾਰਨ ਧਮਾਕਾ: ਮੁਲਜ਼ਮ ਮਲਕੀਤ ਸਿੰਘ ਦੀ ਜ਼ਮਾਨਤ ਅਰਜ਼ੀ ਖ਼ਾਰਜ
ਤਰਨ ਤਾਰਨ ਧਮਾਕਾ ਮਾਮਲੇ ਦੇ ਮੁਲਜ਼ਮ ਮਲਕੀਤ ਸਿੰਘ ਨੇ ਸਿਹਤ ਦੇ ਆਧਾਰ 'ਤੇ ਜ਼ਮਾਨਤ ਅਰਜ਼ੀ ਪਾਈ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿੱਤਾ ਹੈ।
ਤਰਨਤਾਰਨ ਧਮਾਕਾ : ਮੁਲਜ਼ਮ ਮਲਕੀਤ ਸਿੰਘ ਦੀ ਜ਼ਮਾਨਤ ਅਰਜ਼ੀ ਖ਼ਾਰਜ਼
ਮਲਕੀਤ ਸਿੰਘ ਪਿਛਲੇ ਸਾਲ ਪੰਜਾਬ ਦੇ ਤਰਨ ਤਾਰਨ ਵਿੱਚ ਹੋਏ ਧਮਾਕੇ ਦੇ ਮੁਲਜ਼ਮਾਂ ਵਿੱਚੋਂ ਇੱਕ ਹੈ। ਉਸ ਉਪਰ ਇਸ ਸਾਲ ਦੀ ਸ਼ੁਰੂਆਤ ਵਿੱਚ ਐਨਆਈਏ ਨੇ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਧਾਰਾ ਅਤੇ ਵਿਸਫੋਟਕ ਪਦਾਰਥ ਧਾਰਾ ਤਹਿਤ ਮਾਮਲਾ ਦਰਜ ਕੀਤਾ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 4 ਸਤੰਬਰ ਨੂੰ ਹੋਏ ਧਮਾਕੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ। ਐਨਆਈਏ ਅਨੁਸਾਰ ਅੱਵਾਦੀਆਂ ਨੇ ਸਿੱਖਾਂ ਨੂੰ ਭੜਕਾਉਣ ਅਤੇ ਪੰਜਾਬ ਵਿੱਚ ਸ਼ਾਂਤੀ ਭੰਗ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਸੀ।