ਨਵੀਂ ਦਿੱਲੀ: ਜੰਮੂ ਕਸ਼ਮੀਰ ਵਿੱਚੋਂ ਆਰਟੀਕਲ 370 ਦੀਆਂ ਕੁੱਝ ਧਾਰਾਵਾਂ ਨੂੰ ਹਟਾਉਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਅੱਜ ਵੀ ਸੁਣਵਾਈ ਜਾਰੀ। ਬੁੱਧਵਾਰ ਨੂੰ ਆਰਟੀਕਲ 370 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਸੀ ਕਿ ਪਿਛਲੇ ਦੋ ਫੈਸਲਿਆਂ ਵਿੱਚ ਵਿਰੋਧ ਹੋਣ 'ਤੇ ਹੀ ਮਾਮਲੇ ਨੂੰ ਵੱਡੇ ਬੈਂਚ ਕੋਲ ਭੇਜਿਆ ਜਾਵੇਗਾ।
ਸੁਪਰੀਮ ਕੋਰਟ ਨੇ ਕਿਹਾ ਕਿ ਜਦ ਤੱਕ ਪਟੀਸ਼ਨਕਰਤਾ ਆਰਟੀਕਲ 370 ਦੇ ਮੁੱਦੇ ਨਾਲ ਸਬੰਧਿਤ ਦੋ ਫੈਸਲਿਆਂ - 1959 ਵਿੱਚ ਪ੍ਰੇਮ ਨਾਥ ਕੌਲ ਬਨਾਮ ਜੰਮੂ-ਕਸ਼ਮੀਰ ਅਤੇ ਸੰਪਤ ਪ੍ਰਕਾਸ਼ ਬਨਾਮ ਜੰਮੂ-ਕਸ਼ਮੀਰ ਵਿੱਚ ਸਿੱਧੇ ਮਤਭੇਦ ਸਾਬਿਤ ਨਹੀਂ ਕਰਦੇ, ਉਦੋਂ ਤੱਕ ਉਹ ਇਹ ਮਾਮਲਾ ਵੱਡੇ ਬੈਂਚ ਨੂੰ ਨਹੀਂ ਸੌਂਪਿਆ ਜਾਵੇਗਾ। ਉਕਤ ਦੋਵੇਂ ਫੈਸਲੇ ਪੰਜ ਜੱਜਾਂ ਦੇ ਬੈਂਚ ਨੇ ਦਿੱਤੇ ਸਨ।