ਪੰਜਾਬ

punjab

ETV Bharat / bharat

ਆਸਾਰਾਮ ਦੀ ਜ਼ਮਾਨਤ ਪਟੀਸ਼ਨ SC ਨੇ ਕੀਤੀ ਰੱਦ - decision

ਯੋਨ ਸੋਸ਼ਣ ਮਾਮਲੇ ਸਜ਼ਾਯਾਫ਼ਤਾ ਆਸਾਰਾਮ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਖ਼ਾਰਜ ਕਰ ਦਿੱਤਾ।

ਫ਼ੋਟੋ

By

Published : Jul 15, 2019, 5:57 PM IST

ਨਵੀਂ ਦਿੱਲੀ: ਯੋਨ ਸੋਸ਼ਣ ਮਾਮਲੇ ‘ਚ ਸ਼ਜ਼ਾਯਾਫ਼ਤਾ ਆਸਾਰਾਮ ਨੂੰ ਸੁਪਰੀਮ ਕੋਰਟ ਵੱਲੋਂ ਸੋਮਵਾਰ ਨੂੰ ਉਸ ਵਕਤ ਵੱਡਾ ਝਟਕਾ ਦਿੱਤਾ ਗਿਆ, ਜਦੋਂ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ। ਸੂਰਤ ਰੇਪ ਕੇਸ ਵਿਚ ਆਸਾਰਾਮ ਨੇ ਜ਼ਮਾਨਤ ਦੀ ਮੰਗ ਕੀਤੀ ਸੀ।
ਮਾਮਲੇ ਦੀ ਸੁਣਵਾਈ ਦੌਰਾਨ ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ ‘ਚ ਦੱਸਿਆ ਕਿ ਆਸਾਰਾਮ ਵਿਰੁੱਧ ਸੂਰਤ ਵਿੱਚ ਚੱਲ ਰਹੇ ਰੇਪ ਕੇਸ ‘ਚ ਅਜੇ 10 ਗਵਾਹਾਂ ਦੇ ਬਿਆਨ ਦਰਜ ਹੋਣੇ ਬਾਕੀ ਹਨ। ਸੁਪਰੀਮ ਕੋਰਟ ਨੇ ਗੁਜਰਾਤ ‘ਚ ਟਰਾਇਲ ਕੋਰਟ ਨੂੰ ਮਾਮਲੇ ਦੀ ਸੁਣਵਾਈ ਪੂਰੀ ਕਰਨ ਨੂੰ ਕਿਹਾ ਹੈ।

ਇਹ ਵੀ ਪੜ੍ਹੋ: ਰੇਲਵੇ ਪੁਲਿਸ ਦੇ ਮੁਲਾਜ਼ਮਾਂ ਨੇ ਨਬਾਲਗ ਲੜਕੀ ਨਾਲ ਕੀਤਾ ਜਬਰ ਜਨਾਹ
ਦੱਸਣਯੋਗ ਹੈ ਕਿ ਆਸਾਰਾਮ ਜੋਧਪੁਰ ਸੈਂਟਰਲ ਜੇਲ ‘ਚ ਬੀਤੇ 4 ਸਾਲ ਤੋਂ ਵੱਧ ਸਮੇਂ ਤੋਂ ਬੰਦ ਹੈ। ਆਸਾਰਾਮ ਨੂੰ ਨਾਬਾਲਗ਼ ਲੜਕੀ ਨਾਲ ਰੇਪ ਦਾ ਦੋਸ਼ੀ ਠਹਿਰਾਇਆ ਗਿਆ ਸੀ। ਜੋਧਪੁਰ ਦੀ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਕਰ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ABOUT THE AUTHOR

...view details