ਨਵੀਂ ਦਿੱਲੀ: ਅਯੁੱਧਿਆ ਰਾਮ ਜਨਮ ਭੂਮੀ ਵਿਵਾਦ 'ਤੇ ਵੀਰਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਪਟੀਸ਼ਨ ਕਰਤਾ ਨੇ ਮੰਗ ਕੀਤੀ ਸੀ ਕਿ ਇਸ ਮਸਲੇ 'ਤੇ ਅਦਾਲਤ ਨੇ 'ਮੀਡੀਏਅਸ਼ਨ' ਦਾ ਜੋ ਰਸਤਾ ਕੱਢਿਆ ਹੈ, ਉਹ ਕੰਮ ਨਹੀਂ ਕਰ ਰਿਹੈ। ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਦੌਰਾਨ 'ਮੀਡੀਏਸ਼ਨ ਪੈਨਲ' ਤੋਂ ਰਿਪੋਰਟ ਮੰਗੀ ਹੈ। ਹੁਣ 18 ਜੁਲਾਈ ਨੂੰ ਇਹ ਰਿਪੋਰਟ ਸੁਪਰੀਮ ਕੋਰਟ ਨੂੰ ਪੇਸ਼ ਕੀਤੀ ਜਾਵੇਗੀ ਅਤੇ ਇਸ ਗੱਲ 'ਤੇ ਵੀ ਫ਼ੈਸਲਾ ਹੋਵੇਗਾ ਕਿ ਇਸ ਮਾਮਲੇ ਦੀ ਸੁਣਵਾਈ ਰੋਜਾਨਾ ਹੋਣੀ ਚਾਹੀਦੀ ਹੈ ਜਾਂ ਨਹੀਂ।
ਰਾਮ ਜਨਮ ਭੂਮੀ ਵਿਵਾਦ: ਸੁਪਰੀਮ ਕੋਰਟ ਨੇ 'ਮੀਡੀਏਸ਼ਨ ਪੈਨਲ' ਤੋਂ ਮੰਗੀ ਰਿਪੋਰਟ - plea
ਰਾਮ ਜਨਮ ਭੂਮੀ ਵਿਵਾਦ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਮੀਡੀਏਸ਼ਨ ਪੈਨਲ ਨੂੰ 18 ਜੁਲਾਈ ਨੂੰ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 25 ਜੁਲਾਈ ਨੂੰ ਹੋਣੀ ਹੈ।
ਫ਼ਾਫਲ ਫ਼ੋਟੋ
ਮਾਮਲੇ ਦੀ ਅਗਲੀ ਸੁਣਵਾਈ 25 ਜੁਲਾਈ ਨੂੰ ਕੀਤੀ ਜਾਵੇਗੀ। ਪੈਨਲ ਨੂੰ ਇਹ ਰਿਪੋਰਟ ਅਗਲੇ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਸੌਂਪਣੀ ਹੋਵੇਗੀ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਜੇਕਰ ਪੈਨਲ ਕਹਿੰਦਾ ਹੈ ਕਿ ਮੀਡੀਏਸ਼ਨ ਕਾਰਗਰ ਸਬਤ ਨਹੀਂ ਹੁੰਦੀ ਹੈ ਤਾਂ 25 ਜੁਲਾਈ ਤੋਂ ਬਾਅਦ ਓਪਨ ਕੋਰਟ 'ਚ ਸੁਣਵਾਈ ਹੋਵੇਗੀ। ।
ਮੀਡੀਏਸ਼ਨ ਪੈਨਲ 'ਚ ਕੌਣ ਹਨ ਸ਼ਾਮਲ
3 ਮੈਂਬਰੀ ਮੀਡੀਏਸ਼ਨ ਪੈਨਲ 'ਚ ਸ੍ਰੀ ਸ੍ਰੀ ਰਵੀਸ਼ੰਕਰ, ਸੀਨੀਅਰ ਵਕੀਲ ਸ੍ਰੀ ਰਾਮ ਪੰਚੁ ਅਤੇ ਜਸਟਿਸ ਕਲੀਫੁੱਲਾਹ ਸ਼ਾਮਿਲ ਹਨ। ਇਹ ਪੈਨਲ ਜਸਟਿਸ ਕਲੀਫੁੱਲਾਹ ਦੀ ਅਗਵਾਈ ਹੇਠਾਂ ਕੰਮ ਕਰ ਰਿਹਾ ਹੈ।