ਨਵੀਂ ਦਿੱਲੀ: ਹਰ ਸਾਲ ਸਰਦੀਆਂ ਤੋਂ ਪਹਿਲਾਂ ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ 'ਚ ਕਿਸਾਨਾਂ ਵੱਲੋਂ ਖੇਤਾਂ 'ਚ ਪਰਾਲੀ ਸਾੜਣ ਕਾਰਨ ਇਨ੍ਹਾਂ ਸੂਬਿਆਂ ਦੇ ਨਾਲ ਨਾਲ ਰਾਜਧਾਨੀ ਦਿੱਲੀ 'ਚ ਵੱਧ ਰਹੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਇਸ ਬਾਰ ਸੁਪਰੀਮ ਕੋਰਟ ਨੇ ਖ਼ੁਦ ਇਸ ਮਾਮਲੇ 'ਚ ਦਖ਼ਲ ਦਿੱਤਾ ਹੈ।
ਚੋਟੀ ਦੀ ਅਦਾਲਤ ਨੇ ਦਿੱਲੀ ਦੇ ਵੱਧ ਪ੍ਰਦੂਸ਼ਨ ਪੱਧਰ ਨੂੰ ਦੇਖਦੇ ਹੋਏ ਪਰਾਲੀ ਨੂੰ ਸਾੜਣ 'ਤੇ ਨਿਗਰਾਣੀ ਰੱਖਣ ਲਈ ਇੱਕ ਨਿਗਰਾਨੀ ਟੀਮ ਦਾ ਗਠਨ ਕੀਤਾ ਹੈ। ਇਹ ਇੱਕ ਮੈਂਬਰ ਕਮੇਟੀ ਹੈ। ਨਿਗਰਾਨੀ ਲਈ ਸੇਵਾਮੁਕਤ ਜਸਟਿਸ ਮਦਨ ਬੀ. ਲੋਕੁਰ ਨੂੰ ਚੁਣਿਆ ਗਿਆ ਹੈ। ਇਨ੍ਹਾਂ ਤਿੰਨਾਂ ਸੂਬਿਆਂ ਦੇ ਮੁੱਖ ਸਕੱਤਰ ਜਸਟਿਸ ਲੋਕੁਰ ਦਾ ਸਾਥ ਦੇਣਗੇ। ਇਸ 'ਚ NCC/NSS ਤੇ ਭਾਰਤ ਸਕਾਉਟ/ਗਾਈਡ ਦੇ ਲੋਕ ਵੀ ਸਹਿਯੋਗ ਕਰਨਗੇ। ਇਹ ਕਮੇਟੀ ਫਿਜ਼ੀਕਲ ਸਰਵੇਖਣ ਕਰੇਗੀ।