ਸਨੀ ਲਿਓਨ ਨੇ ਦੱਸਿਆ ਆਪਣਾ ਮੋਬਾਈਲ ਨੰਬਰ, ਉੱਡ ਗਈ ਇਸ ਨੌਜਵਾਨ ਦੀ ਨੀਂਦ - ਸਨੀ ਲਿਓਨ
ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਅਰਜੁਨ ਪਟਿਆਲਾ ਵਿੱਚ ਸਨੀ ਲਿਓਨ, ਦਿਲਜੀਤ ਅਤੇ ਵਰੁਣ ਵਿਚਾਲੇ ਸ਼ੂਟ ਕੀਤੇ ਗਏ ਇੱਕ ਸੀਨ ਵਿੱਚ ਸਨੀ ਆਪਣਾ ਨੰਬਰ ਬੋਲ ਰਹੀ ਹੈ, ਜਿਹੜਾ ਅਸਲ 'ਚ ਦਿੱਲੀ ਦੇ ਪੀਤਮਪੁਰਾ ਦੇ ਇੱਕ ਨੌਜਵਾਨ ਦਾ ਹੈ। ਜਿਸ ਕਾਰਨ ਨੌਜਵਾਨ ਨੂੰ ਦੇਸ਼-ਵਿਦੇਸ਼ ਤੋਂ ਲੈ ਕੇ ਵੱਖ-ਵੱਖ ਥਾਂਵਾਂ ਤੋਂ ਅਣਗਿਣਤ ਫੋਨ ਆ ਚੁੱਕੇ ਹਨ।
![ਸਨੀ ਲਿਓਨ ਨੇ ਦੱਸਿਆ ਆਪਣਾ ਮੋਬਾਈਲ ਨੰਬਰ, ਉੱਡ ਗਈ ਇਸ ਨੌਜਵਾਨ ਦੀ ਨੀਂਦ](https://etvbharatimages.akamaized.net/etvbharat/prod-images/768-512-3993961-thumbnail-3x2-1.jpg)
sunny leone fake mobile number becomes problem for delhi man
ਦਿੱਲੀ: ਕ੍ਰਿਤੀ ਸੈਨਨ, ਦਿਲਜੀਤ ਦੋਸਾਂਝ ਅਤੇ ਵਰੁਣ ਸ਼ਰਮਾ ਦੀ ਫਿਲਮ ਅਰਜੁਨ ਪਟਿਆਲਾ ਹਾਲ ਹੀ ਵਿੱਚ ਰਿਲੀਜ਼ ਹੋਈ ਹੈ। ਫਿਲਮ ਨੂੰ ਬਾਕਸ ਆਫ਼ਿਸ ਉੱਤੇ ਮਿਕਸ ਰਿਸਪਾਂਸ ਮਿਲਿਆ। ਫਿਲਮ ਵਿੱਚ ਸਨੀ ਲਿਓਨ, ਦਿਲਜੀਤ ਅਤੇ ਵਰੁਣ ਵਿਚਾਲੇ ਸ਼ੂਟ ਕੀਤੀ ਗਿਆ ਇੱਕ ਸੀਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਫਿਲਮ ਦੇ ਇਸ ਸੀਨ ਵਿੱਚ ਸਨੀ ਲਿਓਨ ਨੇ ਇੱਕ ਡਾਇਲਾਗ ਵਿੱਚ ਆਪਣਾ ਨੰਬਰ ਬੋਲਿਆ ਸੀ, ਜੋ ਅਸਲ ਵਿੱਚ ਦਿੱਲੀ ਦੇ ਪੀਤਮਪੁਰਾ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਦਾ ਹੈ।
ਵੇਖੋ ਵੀਡੀਓ।