ਸ੍ਰੀਨਗਰ:ਹਾਲ ਹੀ ਵਿੱਚ ਸੁਰੱਖਿਆ ਬਲਾਂ ਨੇ ਇੱਕ ਆਤਮਘਾਤੀ ਹਮਲਵਾਰ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਸੁਰੱਖਿਆ ਬਲ ਦੇ ਮੁਤਾਬਕ ਇਸ ਆਤਮਘਾਤੀ ਹਮਲਾਵਰ ਨੇ ਬਨਿਹਾਲ ਵਿਖੇ ਹੋਏ ਕਾਰ ਧਮਾਕੇ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ।
ਬਨਿਹਾਲ ਕਾਰ ਬਲਾਸਟ ਕਰਨ ਵਾਲਾ ਆਤਮਘਾਤੀ ਹਮਲਾਵਰ ਗ੍ਰਿਫ਼ਤਾਰ - security force
ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਬਨਿਹਾਲ ਵਿਖੇ ਕਾਰ ਧਮਾਕੇ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਜਿਸ ਵੇਲੇ ਇਹ ਕਾਰ ਧਮਾਕਾ ਹੋਇਆ ਉਸ ਵੇਲੇ ਉਥੋਂ ਸੀਆਰਪੀਐਫ਼ ਦਾ ਕਾਫ਼ਲਾ ਨੇੜੇ ਤੋਂ ਲੰਘ ਰਿਹਾ ਸੀ।
ਜਾਣਕਾਰੀ ਮੁਤਾਬਕ ਸੁਰੱਖਿਆ ਬਲ ਨੇ ਦੱਸਿਆ ਕਿ ਹਮਲਾਵਰ ਨੇ ਬਨਿਹਾਲ ਵਿਖੇ ਆਪਣੀ ਕਾਰ ਵਿੱਚ ਵਿਸਫੋਟ ਕਰ ਦਿੱਤੀ ਸੀ। ਜਿਸ ਵੇਲੇ ਇਹ ਵਿਸਫੋਟ ਹੋਇਆ ਉਸ ਵੇਲੇ ਉਥੋਂ ਸੀਆਰਪੀਐਫ਼ ਦਾ ਕਾਫ਼ਿਲਾ ਨੇੜੇ ਤੋਂ ਲੰਘ ਰਿਹਾ ਸੀ। ਹਮਲਾਵਾਰ ਨੂੰ ਕਾਰ ਵਿੱਚ ਧਮਾਕਾ ਕਰਨ ਤੋਂ ਤਿੰਨ ਦਿਨਾਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੁਰੱਖਿਆ ਬਲ ਦੇ ਅਧਿਕਾਰੀਆਂ ਵੱਲੋਂ ਉਸ ਕੋਲੋਂ ਪੁੱਛਗਿੱਛ ਜਾਰੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਬਨਿਹਾਲ ਵਿਖੇ ਵੀ 14 ਫਰਵਰੀ ਨੂੰ ਪੁਲਵਾਮਾ ਵਿਖੇ ਕੀਤੇ ਗਏ ਹਮਲੇ ਵਾਂਗ੍ਹ ਹੀ ਹਮਲਾ ਕੀਤੇ ਜਾਣ ਦੀ ਸਾਜਿਸ਼ ਸੀ। "ਗ੍ਰਿਫ਼ਤਾਰ ਹਮਲਾਵਰ ਨੇ ਕਿਹਾ ਕਿ ਉਹ ਅੱਤਵਾਦੀ ਨਹੀਂ ਹੈ ਪਰ ਉਹ ਆਤਮਘਾਤੀ ਹਮਲਾ ਕਰਨ ਲਈ ਪ੍ਰੇਰਿਤ ਹੁੰਦਾ ਹੈ।"