ਪੰਜਾਬ

punjab

ETV Bharat / bharat

ਕਪਾਰਟਮੈਂਟ ਪ੍ਰੀਖਿਆ ਲੈਣ ਵਿਰੁੱਧ 800 ਵਿਦਿਆਰਥੀਆਂ ਦੀ ਬੋਬੜੇ ਨੂੰ ਚਿੱਠੀ - CBSE compartment exams

ਕੋਰੋਨਾ ਦੌਰਾਨ ਸੀਬੀਐੱਸਈ ਵੱਲੋਂ ਕਪਾਰਟਮੈਂਟ ਪ੍ਰੀਖਿਆ ਲੈਣ ਦੇ ਵਿਰੋਧ ਵਿੱਚ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਨੇ ਭਾਰਤ ਦੇ ਮੁੱਖ ਜੱਜ ਐੱਸ.ਏ. ਬੇਬੜੇ ਨੂੰ ਇੱਕ ਚਿੱਠੀ ਲਿਖੀ ਹੈ।

ਕਪਾਰਟਮੈਂਟ ਪ੍ਰੀਖਿਆ ਲੈਣ ਵਿਰੁੱਧ 800 ਵਿਦਿਆਰਥੀਆਂ ਦੀ ਬੋਬੜੇ ਨੂੰ ਚਿੱਠੀ
ਕਪਾਰਟਮੈਂਟ ਪ੍ਰੀਖਿਆ ਲੈਣ ਵਿਰੁੱਧ 800 ਵਿਦਿਆਰਥੀਆਂ ਦੀ ਬੋਬੜੇ ਨੂੰ ਚਿੱਠੀ

By

Published : Aug 12, 2020, 10:05 PM IST

ਨਵੀਂ ਦਿੱਲੀ: ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਨੇ ਬਾਰ ਦੇ ਮੁੱਖ ਜੱਜ ਐੱਸ ਏ ਬੋਬੜੇ ਨੂੰ ਇੱਕ ਚਿੱਠੀ ਲਿਖੀ ਹੈ। ਚਿੱਠੀ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਸੀਬੀਐੱਸਈ ਵੱਲੋਂ ਕਪਾਰਟਮੈਂਟ ਪ੍ਰੀਖਿਆ ਲੈਣ ਦੇ ਮਾਮਲੇ ਉੱਤੇ ਉਹ ਖ਼ੁਦ ਰੁੱਚੀ ਲੈਣ।

800 ਤੋਂ ਜ਼ਿਆਦਾ ਵਿਦਿਆਰਥੀਆਂ ਵੱਲੋਂ ਲਿਖੀ ਗਈ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਇਸ ਮਹਾਂਮਾਰੀ ਦੌਰਾਨ ਪ੍ਰੀਖਿਆ ਲੈਣੀ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਦੀ ਸਿਹਤ ਨੂੰ ਖ਼ਤਰੇ ਵਿੱਚ ਪਾਉਣ ਵਰਗਾ ਹੈ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਵਰਤਮਾਨ ਸਥਿਤੀ ਵਿੱਚ ਕਪਾਰਟਮੈਂਟ ਪ੍ਰੀਖਿਆ ਦੇ ਲਈ ਵਿਦਿਆਰਥੀਆਂ ਦੇ ਹਾਜ਼ਰ ਹੋਣ ਦੀ ਕਿਸ ਤਰ੍ਹਾਂ ਉਮੀਦ ਕੀਤੀ ਜਾ ਸਕਦੀ ਹੈ? ਵਿਦਿਆਰਥੀ ਪ੍ਰੀਖਿਆ ਦੇ ਮਹੱਤਵ ਦਾ ਵਿਰੋਧ ਨਹੀਂ ਕਰ ਰਹੇ ਹਨ, ਪਰ ਕੇਵਲ ਇਸ ਮਹਾਂਮਾਰੀ ਦੀ ਸਥਿਤੀ ਵਿੱਚ ਇਸ ਮਾਣਯੋਗ ਅਦਾਲਤ ਦੇ ਉੱਚਿਤ ਨਿਰਦੇਸ਼ਾਂ ਦੀ ਮੰਗ ਕਰ ਰਹੇ ਹਨ।

ABOUT THE AUTHOR

...view details