ਨਵੀਂ ਦਿੱਲੀ: ਸੰਯੁਕਤ ਦਾਖਲਾ ਪ੍ਰੀਖਿਆ (ਜੇ.ਈ.ਈ.) ਲਈ ਮੰਗਲਵਾਰ ਨੂੰ ਹੋਈ ਇੱਕ ਐਮਰਜੈਂਸੀ ਬੈਠਕ ਵਿੱਚ ਸੰਯੁਕਤ ਦਾਖ਼ਲਾ ਬੋਰਡ (ਜੇ.ਏ.ਬੀ.) ਨੇ ਨੀਤੀਆਂ, ਨਿਯਮਾਂ ਅਤੇ ਹਦਾਇਤਾਂ ਬਣਾਉਣ ਲਈ ਇੱਕ ਵਰਚੁਅਲੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਫੈਸਲਾ ਹੋਇਆ ਕਿ ਕੋਰੋਨਾ ਤੋਂ ਪੀੜਤ ਪ੍ਰਿਖਿਆਰਥੀਆਂ ਨੂੰ ਇੱਕ ਵਾਧੂ ਮੌਕਾ ਪ੍ਰਦਾਨ ਕੀਤਾ ਜਾਵੇਗਾ। ਇਨ੍ਹਾਂ ਉਮੀਦਵਾਰਾਂ ਨੂੰ 2021 ਦੇ ਜੇਈਈ ਦੀ ਪ੍ਰਿਖਿਆ 'ਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਗਈ ਹੈ।
ਦੂਜੇ ਉਮੀਦਵਾਰਾਂ ਨੂੰ ਪੱਖਪਾਤ ਤੋਂ ਬਚਾਉਣ ਲਈ, ਬੋਟਡ ਨੇ ਸਾਰੇ ਉਮੀਦਵਾਰਾਂ ਨੂੰ ਜੇਈਈ (ਐਡਵਾਂਸਡ) 2020 ਵਿੱਚ ਸਫਲਤਾਪੂਰਵਕ ਰਜਿਸਟਰਡ ਹੋਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ, ਪਰ 2021 ਵਿੱਚ ਜੇਈਈ (ਐਡਵਾਂਸਡ) ਪ੍ਰੀਖਿਆ ਵਿੱਚ ਗ਼ੈਰਹਾਜ਼ਰ ਰਹੇ ਸਨ ਉਨ੍ਹਾਂ ਨੂੰ ਇੱਕ-ਵਾਰੀ ਉਪਾਅ ਦੇ ਤੌਰ 'ਤੇ ਮੌਕਾ ਦਿੱਤਾ ਹੈ।