ਪੰਜਾਬ

punjab

ETV Bharat / bharat

JNU ਵਿਦਿਆਰਥੀਆਂ ਨੇ ਈਟੀਵੀ ਭਾਰਤ ਦੇ ਪੱਤਰਕਾਰ ਉੱਤੇ ਕੀਤਾ ਹਮਲਾ - Article 370 update

ਜੇਐੱਨਯੂ ਵਿੱਖੇ ਕੇਂਦਰੀ ਮੰਤਰੀ ਦੇ ਸੈਮੀਨਾਰ ਵਿੱਚ ਸ਼ਾਮਲ ਹੋਣ 'ਤੇ ਖੱਬੇ ਪੱਖੀ ਵਿਦਿਆਰਥੀ ਸੰਗਠਨ ਨੇ ਆਉਣ ਦਾ ਵਿਰੋਧ ਕੀਤਾ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਈਟੀਵੀ ਭਾਰਤ ਦੇ ਪੱਤਰਕਾਰ ਨਾਲ ਬਦਸਲੂਕੀ ਕੀਤੀ ਗਈ। ਈਟੀਵੀ ਭਾਰਤ ਦੇ ਪੱਤਰਕਾਰ ਦੀ ਮੌਜੋ ਕਿੱਟ ਵੀ ਖੋਹਣ ਦੀ ਕੋਸ਼ਿਸ਼ ਕੀਤੀ।

ਫ਼ੋਟੋ

By

Published : Oct 4, 2019, 3:24 AM IST

Updated : Oct 4, 2019, 7:14 AM IST

ਨਵੀਂ ਦਿੱਲੀ: ਈਟੀਵੀ ਭਾਰਤ ਦੇ ਪੱਤਰਕਾਰ ਨਾਲ ਜੇਐੱਨਯੂ ਵਿੱਖੇ ਵਿਦਿਆਰਥੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਈਟੀਵੀ ਭਾਰਤ ਦਾ ਪੱਤਰਕਾਰ ਜੇਐੱਨਯੂ ਵਿੱਖੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੇ ਪ੍ਰੋਗਰਾਮ ਨੂੰ ਕਵਰ ਕਰਨ ਲਈ ਪਹੁੰਚਿਆ ਸੀ। ਇਸ ਦੌਰਾਨ ਉਥੇ ਮੌਜੂਦ ਵਿਦਿਆਰਥੀਆਂ ਵੱਲੋਂ ਉਸ ‘ਤੇ ਹਮਲਾ ਕਰ ਦਿੱਤਾ ਗਿਆ।

ਵਿਦਿਆਰਥੀਆਂ ਵੱਲੋਂ ਪੱਤਰਕਾਰ ਨਾਲ ਜ਼ੋਰਦਾਰ ਧੱਕਾ ਮੁੱਕੀ ਕੀਤੀ ਗਈ। ਜਾਣਕਾਰੀ ਮੁਤਾਬਕ ਈਟੀਵੀ ਭਾਰਤ ਦੇ ਪੱਤਰਕਾਰ ਦੀ ਮੌਜੋ ਕਿੱਟ ਨੂੰ ਵੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ। ਜੇਐੱਨਯੂ ਵਿਖੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਇੱਕਠੇ ਹੋ ਕੇ ਪੱਤਰਕਾਰ ਨੂੰ ਘੇਰ ਕੇ ਉਸ ਨਾਲ ਬਦਸਲੂਕੀ ਕੀਤੀ।

ਵੇਖੋ ਕੀ ਹੋਇਆ ਸੀ ਘਟਨਾ ਵਾਲੀ ਥਾਂ ਉੱਤੇ

VIDEO: JNU ਵਿਦਿਆਰਥੀਆਂ ਨੇ ਈਟੀਵੀ ਭਾਰਤ ਦੇ ਪੱਤਰਕਾਰ ਉੱਤੇ ਕੀਤਾ ਹਮਲਾ

ਇਹ ਸਾਰੀ ਘਟਨਾ ਇੱਕ ਵੀਡੀਓ ਵਿੱਚ ਕੈਦ ਹੋ ਗਈ। ਇਸ ਵੀਡੀਓ ਵਿੱਚ ਸਾਫ਼ ਤੋਰ ਤੇ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਪੱਤਰਕਾਰ ਵਿਦਿਆਰਥੀਆਂ ਦੇ ਇੱਕਠ ਤੋਂ ਆਪਣੇ ਆਪ ਨੂੰ 'ਤੇ ਆਪਣੀ ਮੌਜੋ ਕਿੱਟ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਜਿਹੇ ਅਜ਼ਾਦ ਦੇਸ਼ ਵਿੱਚ ਪੱਤਰਕਾਰਾਂ ਨਾਲ ਅਜਿਹਾ ਸਲੂਕ ਮੰਦਭਾਗਾ ਹੈ।

ਕੇਂਦਰੀ ਮੰਤਰੀ ਦਾ JNU ਵਿਖੇ ਵਿਰੋਧ

ਦੱਸਣਯੋਗ ਹੈ ਕਿ ਜੇਐੱਨਯੂ ਵਿੱਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਧਾਰਾ 370 ਨੂੰ ਹਟਾਏ ਜਾਣ ਸਬੰਧੀ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਸ਼ਾਮਲ ਹੋਣ ਆਏ ਸਨ, ਜਿਥੇ ਖੱਬੇ ਪੱਖੀ ਵਿਦਿਆਰਥੀ ਸੰਗਠਨ ਵੱਲੋਂ ਕੇਂਦਰੀ ਮੰਤਰੀ ਦੇ ਯੂਨੀਵਰਸਿਟੀ ਆਉਣ ਦਾ ਵਿਰੋਧ ਕੀਤਾ ਗਿਆ।

Last Updated : Oct 4, 2019, 7:14 AM IST

ABOUT THE AUTHOR

...view details