ਟਿਕ ਟਾਕ ਵੀਡੀਓ ਬਣਾਉਣ ਦੌਰਾਨ 15 ਸਾਲ ਦੇ ਬੱਚੇ ਦੀ ਮੌਤ - Pulloot Gurusree Public School
ਕੇਰਲਾ ਦੇ ਤ੍ਰਿਸ਼ੂਰ ਵਿੱਚ ਇੱਕ 15 ਸਾਲ ਦੇ ਬੱਚੇ ਨੇ ਟਿਕ ਟਾਕ ਵੀਡੀਓ ਬਣਾਉਂਦੇ ਸਮੇਂ ਜਾਨ ਗੁਆ ਦਿੱਤੀ। ਅਦਵਿੱਤ ਕਿਸ਼ੋਰ ਨਾਂਅ ਦਾ ਇਹ ਬੱਚਾ ਵੀਡੀਓ ਬਣਾਉਣ ਦੌਰਾਨ ਸਟੰਟ ਕਰ ਰਿਹਾ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ।

ਤ੍ਰਿਸ਼ੂਰ: ਟਿਕ-ਟਾਕ ਵੀਡੀਓ ਬਣਾਉਣ ਨੂੰ ਲੈ ਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕ੍ਰੇਜ਼ ਜਿਹਾ ਚੱਲ ਪਿਆ ਹੈ। ਹਰ ਕੋਈ ਬਸ ਕਿਸੇ ਨਾ ਕਿਸੇ ਧੁੰਨ ਉੱਤੇ ਵੀਡੀਓ ਬਣਾ ਪੋਸਟ ਕਰਨਾ ਚਾਹੁੰਦਾ ਹੈ ਅਤੇ ਮਸ਼ਹੂਰ ਹੋਣਾ ਚਾਹੁੰਦਾ ਹੈ। ਇਹ ਮਨੋਰੰਜਨ ਦਾ ਇੱਕ ਵਧੀਆ ਸਾਧਨ ਤਾਂ ਜ਼ਰੂਰ ਹੈ, ਪਰ ਲੋਕ ਇਸ ਦੇ ਲਈ ਆਪਣੀ ਜਾਨ ਉੱਤੇ ਖੇਡ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਕੇਰਲਾ ਦੇ ਤ੍ਰਿਸ਼ੂਰ ਤੋਂ ਸਾਹਮਣੇ ਆਇਆ ਹੈ।
ਕੇਰਲਾ ਦੇ ਤ੍ਰਿਸ਼ੂਰ ਵਿੱਚ ਇੱਕ 15 ਸਾਲ ਦੇ ਬੱਚੇ ਨੇ ਟਿਕ ਟਾਕ ਵੀਡੀਓ ਬਣਾਉਂਦੇ ਸਮੇਂ ਜਾਨ ਗੁਆ ਦਿੱਤੀ। ਦਰਅਸਲ, ਅਦਵਿੱਤ ਕਿਸ਼ੋਰ ਨਾਂਅ ਦਾ ਇਹ ਬੱਚਾ ਵੀਡੀਓ ਬਣਾਉਣ ਦੌਰਾਨ ਸਟੰਟ ਕਰ ਰਿਹਾ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ। 15 ਸਾਲ ਦਾ ਅਦਵਿੱਤ ਪੁਲੂਟ ਗੁਰੂਸ੍ਰੀ ਪਬਲਿਕ ਸਕੂਲ ਵਿੱਚ ਜਮਾਤ 12ਵੀਂ ਦਾ ਵਿਦਿਆਰਥੀ ਸੀ।
ਇਹ ਘਟਨਾ ਮੰਗਲਵਾਰ ਰਾਤ ਦੀ ਦੱਸੀ ਜਾ ਰਹੀ ਹੈ। ਅਦਵਿੱਤ ਦੇ ਮਾਤਾ-ਪਿਤਾ ਸ਼੍ਰੀਜਾ ਅਤੇ ਕਰਿਆਡਵਥ ਉਸ ਸਮੇਂ ਘਰ ਵਿੱਚ ਮੌਜੂਦ ਨਹੀਂ ਸਨ ਅਤੇ ਅਦਵਿੱਤ ਨੇ ਟਿਕ ਟਾਕ ਵੀਡੀਓ ਲਈ ਸਟੰਟ ਕਰਨਾ ਚਾਹਿਆ, ਪਰ ਉਸ ਸਮੇਂ ਉਸ ਨਾਲ ਹਾਦਸਾ ਹੋ ਗਿਆ ਅਤੇ ਉਸਦੀ ਮੌਤ ਹੋ ਗਈ।