ਰੋਪੜ: ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਸਿਹਤ ਮਹਿਕਮੇ ਵਿਚ ਕੰਮ ਕਰ ਰਹੀਆਂ ਮਲਟੀਪ੍ਰਪਜ ਹੈਲਥ ਵਰਕਰਾਂ ਸਰਕਾਰ ਦੇ ਲਾਰਿਆ ਤੋਂ ਅੱਕ ਚੁੱਕੀਆਂ ਹਨ। ਰੋਪੜ ਜ਼ਿਲੇ ਵਿਚ 100 ਦੇ ਕਰੀਬ ਕੰਮ ਕਰ ਰਹੀਆਂ ਮਲਟੀਪ੍ਰਪਜ ਹੈਲਥ ਵਰਕਰਾਂ ਨੇ ਆਪਣੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਜ਼ਿਲ੍ਹੇ ਦੇ ਸਿਵਲ ਸਰਜਨ ਨੂੰ ਆਪਣਾ ਮੰਗ ਪੱਤਰ ਦਿਤਾ ।
ਸਰਕਾਰ ਦੇ ਲਾਰਿਆਂ ਤੋਂ ਅੱਕੀਆਂ ਹੈਲਥ ਵਰਕਰ - ਮਲਟੀਪ੍ਰਪਜ ਹੈਲਥ ਵਰਕਰਾਂ
ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਸਿਹਤ ਮਹਿਕਮੇ ਵਿਚ ਕੰਮ ਕਰ ਰਹੀਆਂ ਮਲਟੀਪ੍ਰਪਜ ਹੈਲਥ ਵਰਕਰਾਂ ਸਰਕਾਰ ਦੇ ਲਾਰਿਆ ਤੋਂ ਅੱਕ ਚੁੱਕੀਆਂ ਹਨ। ਹੈਲਥ ਵਰਕਰਾਂ ਦੀ ਮੰਗ ਦੀ ਹੈ ਸਰਕਾਰ ਉਨ੍ਹਾਂ ਨੂੰ ਰੈਗੁਲਰ ਭਰਤੀ ਕਰੇ।

health worker
health worker
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਜਸਵਿੰਦਰ ਕੌਰ ਨੇ ਦੱਸਿਆ ਕਿ ਉਹ ਨੈਸ਼ਨਲ ਹੈਲਥ ਮਿਸ਼ਨ ਅਧੀਨ ਘੱਟ ਤਨਖ਼ਾਹ ਤੇ ਠੇਕੇ ਤੇ ਕੰਮ ਕਰ ਰਹੀਆਂ ਹਨ । ਘੱਟ ਤਨਖ਼ਾਹ ਹੋਣ ਕਾਰਨ ਗੁਜ਼ਾਰਾ ਨਹੀਂ ਹੋ ਰਿਹਾ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਖਾਲੀ ਪੋਸਟਾਂ ਤੇ ਉਨ੍ਹਾਂ ਨੂੰ ਰੈਗੂਲਰ ਭਰਤੀ ਕਰੇ।
ਇਸ ਦੇ ਨਾਲ ਹੀ ਸਤਨਾਮ ਕੌਰ ਅਨੁਸਾਰ ਪਿਛਲੇ 15 ਸਾਲਾਂ ਤੋਂ ਪੰਜਾਬ ਵਿਚ ਪੋਸਟਾਂ ਖਾਲੀ ਪਈਆਂ ਹਨ ਪਰ ਸਰਕਾਰ ਸਾਨੂੰ ਰੈਗੂਲਰ ਕਰਨ ਦੇ ਬਜਾਏ ਲਾਰੇ ਲਗਾ ਰਹੀ ਹੈ ਅਤੇ ਉਹ ਸਰਕਾਰ ਦੇ ਲਾਰਿਆ ਤੋਂ ਅੱਕ ਚੁੱਕੇ ਹਨ
Last Updated : Jul 11, 2019, 10:54 PM IST