ਪੰਜਾਬ

punjab

ETV Bharat / bharat

ਦਿੱਲੀ: ਘੱਟਿਆ ਪ੍ਰਦੁਸ਼ਣ ਦਾ ਪੱਧਰ, ਗੁਆਂਢੀ ਸੂਬਿਆਂ ਦੇ ਮੁੱਖ ਸਕੱਤਰਾਂ ਦੀ ਸੁਪਰੀਮ ਕੋਰਟ ਵਿੱਚ ਪੇਸ਼ੀ

ਦੀਵਾਲੀ ਤੋਂ ਬਾਅਦ ਪ੍ਰਦੁਸ਼ਣ ਵਿੱਚ ਸਾਹ ਲੈ ਰਹੇ ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਅੱਜ ਕੁਝ ਰਾਹਤ ਮਿਲੀ ਹੈ। ਪਿਛਲੇ ਹਫ਼ਤੇ ਦੇ ਮੁਕਾਬਲੇ ਦਿੱਲੀ-ਐਨਸੀਆਰ ਵਿਖੇ ਅੱਜ ਪ੍ਰਦੁਸ਼ਣ ਘੱਟ ਹੈ, ਪਰ ਅਜੇ ਵੀ ਏਅਰ ਕੁਆਲਟੀ ਬੇਹੱਦ ਖ਼ਰਾਬ ਹੈ। ਅਗਲੇ ਕੁਝ ਦਿਨਾਂ ‘ਚ ਹਾਲਾਤ ਬਿਹਤਰ ਹੋਣ ਦੀ ਉਮੀਦ ਹੈ।

ਫ਼ੋਟੋ

By

Published : Nov 6, 2019, 11:57 AM IST

ਨਵੀਂ ਦਿੱਲੀ: ਦੀਵਾਲੀ ਤੋਂ ਬਾਅਦ ਪ੍ਰਦੁਸ਼ਣ ਵਿੱਚ ਸਾਹ ਲੈ ਰਹੇ ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਅੱਜ ਕੁਝ ਰਾਹਤ ਮਿਲੀ ਹੈ। ਪਿਛਲੇ ਹਫ਼ਤੇ ਦੇ ਮੁਕਾਬਲੇ ਦਿੱਲੀ-ਐਨਸੀਆਰ ਵਿਖੇ ਅੱਜ ਪ੍ਰਦੁਸ਼ਣ ਘੱਟ ਹੈ, ਪਰ ਅਜੇ ਵੀ ਏਅਰ ਕੁਆਲਟੀ ਬੇਹੱਦ ਖ਼ਰਾਬ ਹੈ। ਅਗਲੇ ਕੁਝ ਦਿਨਾਂ ‘ਚ ਹਾਲਾਤ ਬਿਹਤਰ ਹੋਣ ਦੀ ਉਮੀਦ ਹੈ। ਪ੍ਰਦੁਸ਼ਣ ‘ਚ ਵਾਧੇ ਕਰਕੇ ਇੱਥੇ ਪਿਛਲੇ ਕੁਝ ਦਿਨਾਂ ਤੋਂ ਸਕੂਲ ਬੰਦ ਸੀ ਜੋ ਅੱਜ ਖੁੱਲ ਚੁੱਕੇ ਹਨ।

ਧੰਨਵਾਦ ਏਐਨਆਈ

ਮੌਸਮ ਵਿਭਾਗ ਨੇ ਕਿਹਾ ਹੈ ਕਿ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੀਆਂ ਹਵਾਵਾਂ ਨੇ ਪ੍ਰਦੁਸ਼ਣ ਦੇ ਕਾਰਕਾਂ ਨੂੰ ਤੇਜ਼ੀ ਨਾਲ ਹਟਾਇਆ ਹੈ। ਆਈਐਮਡੀ ਦੇ ਖੇਤਰੀ ਮੌਸਮ ਅਨੁਮਾਨ ਮੁੱਖੀ ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ, ਵੈਸਟਰਨ ਡਿਸਟਰਬੈਂਸ ਕਰਕੇ ਬੁੱਧਵਾਰ ਰਾਤ ਅਤੇ ਵੀਰਵਾਰ ਨੂੰ ਉੱਤਰ -ਪਛਮੀ ਭਾਰਤ ‘ਚ ਮੀਂਹ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਫ਼ਰੀਦਕੋਟ: ਮਹਿਲਾ ਡਾਕਟਰ ਨਾਲ ਜਿਨਸੀ ਸੋਸ਼ਣ ਦਾ ਮਾਮਲਾ ਵੱਧਿਆ

ਦੂਜੇ ਪਾਸੇ, ਪ੍ਰਦੁਸ਼ਣ ਦੇ ਮਾਮਲੇ ਉਤੇ ਅੱਜ ਪੰਜਾਬ, ਹਰਿਆਣਾ ਅਤੇ ਯੂਪੀ ਦੇ ਮੁੱਖ ਸਕੱਤਰਾਂ ਨੇ ਸੁਪਰੀਮ ਕੋਰਟ ‘ਚ ਪੇਸ਼ ਹੋਣਾ ਹੈ। ਸੁਣਵਾਈ ਦੁਪਹਿਰ 3:30 ਵਜੇ ਹੋਵੇਗੀ। ਸੋਮਵਾਰ ਨੂੰ ਕੋਰਟ ਨੇ ਮਾਮਲੇ ‘ਤੇ ਸਖ਼ਤੀ ਅਪਨਾਉਂਦੇ ਹੋਏ ਕਿਹਾ ਸੀ ਕਿ ਸੂਬੇ ‘ਚ ਪਰਾਲੀ ਸਾੜਣ ਵਾਲੇ ਕਿਸਾਨਾਂ ‘ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ? ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਅਜਿਹੀ ਘਟਨਾਵਾਂ ਲਈ ਹੁਣ ਸਿਧੇ ਤੌਰ ‘ਤੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।

ABOUT THE AUTHOR

...view details