ਪੰਜਾਬ

punjab

ETV Bharat / bharat

ਦਿੱਲੀ ਦੀ ਪ੍ਰਦੂਸ਼ਿਤ ਹਵਾ 'ਚ ਪਰਾਲੀ ਦਾ ਧੂੰਆਂ ਸਭ ਤੋਂ ਜ਼ਿਆਦਾ - Delhi's polluted air

ਹਵਾ ਪ੍ਰਦੂਸ਼ਣ ਵਿਭਾਗ ਦੇ ਵਿਗਿਆਨੀ ਵਿਜੇ ਸੋਨੀ ਨੇ ਕਿਹਾ ਕਿ ਪਰਾਲੀ ਦਾ ਧੂੰਆਂ ਦਿੱਲੀ-ਐੱਨਸੀਆਰ ਦੀ ਹਵਾ ਦੀ ਗੁਣਵੱਤਾ ਉੱਤੇ ਅਸਰ ਪਾਉਂਦਾ ਹੈ।

ਦਿੱਲੀ ਦੀ ਪ੍ਰਦੂਸ਼ਿਤ ਹਵਾ 'ਚ ਪਰਾਲੀ ਦਾ ਧੂੰਆਂ ਸਭ ਤੋਂ ਜ਼ਿਆਦਾ
ਦਿੱਲੀ ਦੀ ਪ੍ਰਦੂਸ਼ਿਤ ਹਵਾ 'ਚ ਪਰਾਲੀ ਦਾ ਧੂੰਆਂ ਸਭ ਤੋਂ ਜ਼ਿਆਦਾ

By

Published : Oct 31, 2020, 8:45 PM IST

ਨਵੀਂ ਦਿੱਲੀ: ਦਿੱਲੀ ਦੇ ਹਵਾ ਪ੍ਰਦੂਸ਼ਣ ਵਿੱਚ ਖੇਤਾਂ ਵਿੱਚ ਸਾੜੀ ਜਾਣ ਵਾਲੀ ਪਰਾਲੀ ਦਾ ਹਿੱਸਾ ਸਨਿਚਰਵਾਰ ਨੂੰ 32 ਫ਼ੀਸਦਾ ਤੱਕ ਚੜ੍ਹ ਗਿਆ ਹੈ, ਜੋ ਇੱਕ ਦਿਨ ਪਹਿਲਾਂ 19 ਫ਼ੀਸਦ ਸੀ।

ਹਵਾ ਦੀ ਦਿਸ਼ਾ ਅਤੇ ਖੇਤਾਂ ਵਿੱਚ ਸਾੜੀ ਜਾਣ ਵਾਲੀ ਪਰਾਲੀ ਵਿੱਚ ਭਾਰੀ ਵਾਧੇ ਕਾਰਨ ਰਾਜਧਾਨੀ ਦੇ ਪ੍ਰਦੂਸ਼ਣ ਵਿੱਚ ਪਰਾਲੀ ਦੇ ਧੂੰਏ ਦੀ ਮਾਤਰਾ ਬਹੁਤ ਜ਼ਿਆਦਾ ਹੈ। ਕੇਂਦਰ ਸਰਕਾਰ ਦੀ ਹਵਾ ਗੁਣਵੱਤਾ ਨਿਗਰਾਨੀ ਏਜੰਸੀ ਨੇ ਇਹ ਅਨੁਮਾਨ ਲਾਇਆ ਹੈ।

ਰਾਜਧਾਨੀ ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ ਦੁਪਹਿਰ 1 ਵਜੇ 366 ਦਰਜ ਕੀਤਾ ਗਿਆ ਸੀ, ਜੋ ਕਿ ਬਹੁਤ ਹੀ ਖ਼ਰਾਬ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਵਿੱਚ ਪਤਾ ਚੱਲਿਆ ਕਿ ਆਨੰਦ ਵਿਹਾਰ ਦਾ ਇਲਾਕਾ ਪ੍ਰਦੂਸ਼ਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ, ਜਦਕਿ ਲੋਧੀ ਰੋਡ ਵਿੱਚ ਇਸ ਦਾ ਸਭ ਤੋਂ ਘੱਟ ਪ੍ਰਭਾਵ ਹੈ।

ਸਿਸਟਮ ਆਫ਼ ਏਅਰ ਕੁਆਲਿਟੀ ਐਂਡ ਵੈਦਰ ਫ਼ਾਰਕਾਸਟਿੰਗ ਐਂਡ ਰਿਸਰਚ (ਸਫਰ) ਮੁਤਾਬਕ, ਪਰਾਲੀ ਜਲਾਉਣ ਦੀਆਂ ਘਟਨਾਵਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ ਇਸ ਸ਼ੁੱਕਰਵਾਰ ਨੂੰ ਇਸ ਸੀਜ਼ਨ ਵਿੱਚ ਹੁਣ ਤੱਕ ਦੇ ਉੱਚਤਮ ਪੱਧਰ 3,471 ਉੱਤੇ ਪਹੁੰਚ ਗਿਆ ਹੈ।

ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦੇ ਹਵਾ ਪ੍ਰਦੂਸ਼ਣ ਵਿਭਾਗ ਦੇ ਵਿਗਿਅਨਕ ਵਿਜੇ ਸੋਨੀ ਨੇ ਆਈਏਐੱਨਐੱਸ ਨੇ ਕਿਹਾ ਕਿ ਕੱਲ੍ਹ ਅਸੀਂ ਪੰਜਾਬ ਖੇਤਰ ਵਿੱਚ ਇਸ ਸੀਜ਼ਨ ਦੀ ਸਭ ਤੋਂ ਜ਼ਿਆਦਾ ਪਰਾਲੀ ਵਿੱਚ ਅੱਗ ਲੱਗੀ ਦੇਖੀ। ਇਸ ਦਾ ਧੂੰਆਂ ਦਿੱਲੀ-ਐੱਨਸੀਆਰ ਦੀ ਹਵਾ ਦੀ ਗੁਣਵੱਤਾ ਉੱਤੇ ਅਸਰ ਪਾਉਂਦਾ ਹੈ।

ABOUT THE AUTHOR

...view details