ਪੰਜਾਬ

punjab

ETV Bharat / bharat

1984 ਕਤਲੇਆਮ ਦੀ ਕਹਾਣੀ, ਪੀੜਤਾ ਦੀ ਜ਼ੁਬਾਨੀ

ਅੱਜ ਸਾਬਕਾ ਪ੍ਰਧਾਨ ਇੰਦਰਾ ਗਾਂਧੀ ਦੀ ਬਰਸੀ ਹੈ। ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਹਿੰਸਾ ਭੜਕ ਗਈ ਸੀ। ਸਰਕਾਰ ਅੰਕੜਿਆਂ ਮੁਤਾਬਕ ਦੰਗਿਆਂ ਵਿੱਚ ਹਜ਼ਾਰਾਂ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਈਟੀਵੀ ਭਾਰਤ ਨੇ ਉਨ੍ਹਾਂ ਦੰਗਿਆਂ ਦੀਆਂ ਅਣਗਿਣਤੀ ਪੀੜਤਾਂ ਵਿੱਚੋਂ ਇੱਕ ਪ੍ਰੇਮ ਕੌਰ ਨਾਲ ਗੱਲਬਾਤ ਕੀਤੀ ਹੈ।

story of violence in delhi after assassination of indira gandhi
1984 ਕਤਲੇਆਮ ਦੀ ਕਹਾਣੀ, ਪੀੜਤਾ ਦੀ ਜ਼ੁਬਾਨੀ

By

Published : Oct 31, 2020, 10:28 PM IST

ਨਵੀਂ ਦਿੱਲੀ: 31 ਅਕਤੂਬਰ 1984 ਨੂੰ ਮੌਕੇ ਦੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੇ ਦਿੱਲੀ ਵਿੱਚ ਭੜਕੀ ਹਿੰਸਾ ਵਿੱਚ ਤ੍ਰੈਲੋਕਪੁਰੀ ਅਤੇ ਕਲਿਆਨਪੁਰੀ ਸਭ ਤੋਂ ਵੱਧ ਪ੍ਰਭਾਵਤ ਇਲਾਕਿਆਂ ਵਿੱਚੋਂ ਸਨ। ਸਰਕਾਰੀ ਦੇ ਅੰਕੜਿਆਂ ਦੇ ਮੁਤਾਬਕ ਦੰਗਿਆਂ ਵਿੱਚ ਤਕਰੀਬਨ 3,000 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ। ਇਨ੍ਹਾਂ ਵਿੱਚੋਂ 400 ਤੋਂ ਵੱਧ ਸਿੱਖ ਤ੍ਰੈਲੋਕਪੁਰੀ ਵਿੱਚ ਕਤਲ ਕੀਤੇ ਗਏ ਸਨ ਅਤੇ ਸੈਂਕੜੇ ਔਰਤਾਂ ਵਿਧਵਾਵਾਂ ਹੋਈਆਂ ਸਨ।

ਅਜਿਹੀ ਹੀ ਇੱਕ ਮਹਿਲਾ ਪ੍ਰੇਮ ਕੌਰ ਨੇ ਦੰਗਿਆਂ ਦੇ ਸਮੇਂ ਨੂੰ ਆਪਣੀ ਅੱਖੀ ਵੇਖਿਆ ਸੀ। ਇਸ ਬਾਰੇ ਈਟੀਵੀ ਭਾਰਤ ਨਾਲ ਪ੍ਰੇਮ ਕੌਰ ਨੇ ਆਪਣੀ ਹੱਡ ਬੀਤੀ ਦੀ ਸਾਂਝੀ ਕੀਤੀ ਹੈ। ਕਲਿਆਨਪੁਰੀ ਵਿੱਚ ਰਹਿਣ ਵਾਲੀ ਪ੍ਰੇਮ ਕੌਰ ਦੇ ਪਰਿਵਾਰ ਦੇ 14 ਜੀਆਂ ਨੂੰ ਨਵੰਬਰ 1984 ਦੇ ਦੰਗਿਆਂ ਵਿੱਚ ਕਤਲ ਕਰ ਦਿੱਤਾ ਗਿਆ ਸੀ।

ਪ੍ਰੇਮ ਕੌਰ ਉਸ ਵੇਲੇ 20 ਵਰਿ੍ਹਆਂ ਦੀ ਸੀ। ਉਨ੍ਹਾਂ ਦਾ ਵਿਆਹ 22 ਅਕਤੂਬਰ 1984 ਨੂੰ ਹੋਇਆ ਸੀ ਅਤੇ 27 ਅਕਤੂਬਰ ਨੂੰ ਉਨ੍ਹਾਂ ਦੇ ਪਤੀ ਨੂੰ ਵਿਦੇਸ਼ ਜਾਣਾ ਸੀ ਪਰ ਕਿਸੇ ਕਾਰਨ ਉਨ੍ਹਾਂ ਦਾ 1 ਨਵੰਬਰ ਨੂੰ ਜਾਣਾ ਤੈਅ ਹੋਇਆ। ਇਸੇ ਦੌਰਾਨ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਤਲ ਕੀਤੇ ਜਾਣ ਤੋਂ ਬਾਅਦ ਹਲਾਤ ਵਿਗੜ ਜਾਂਦੇ ਹਨ।

1984 ਕਤਲੇਆਮ ਦੀ ਕਹਾਣੀ, ਪੀੜਤਾ ਦੀ ਜ਼ੁਬਾਨੀ

ਉਸ ਦਿਨ ਦੀ ਘਟਨਾ ਯਾਦ ਕਰਦੇ ਹੋਏ ਪ੍ਰੇਮ ਕੌਰ ਦੱਸ ਦੀ ਹੈ ਕਿ ਉਸ ਦਿਨ ਭੀੜ ਤਿੰਨ ਵਾਰੀ ਉਨ੍ਹਾਂ ਦੇ ਘਰ ਆ ਕੇ ਗਈ। ਕੁਝ ਸਮੇਂ ਦੇ ਪਿੱਛੋਂ ਉਨਾਂ੍ਹ ਦੇ ਪਤੀ ਨੂੰ ਬਾਹਰ ਸੱਦਿਆ ਗਿਆ ਅਤੇ ਉਨ੍ਹਾਂ 'ਤੇ ਡੰਡਿਆਂ ਨਾਲ ਹਮਲਾ ਕਰਕੇ ਹੱਥ ਤੋੜ ਦਿੱਤਾ।

ਹਮਲਾਵਰ ਮੁੜ ਆਏ ਅਤੇ ਉਨ੍ਹਾਂ ਦੇ ਪਤੀ ਦੇ ਗੱਲ ਵਿੱਚ ਪਿੱਛੋਂ ਜੰਜ਼ੀਰਾਂ ਪਾ ਕੇ ਸੁੱਟ ਦਿੱਤਾ ਅਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਖੂਨ ਨਾਲ ਲੱਥਪੱਥ ਆਪਣੇ ਪਤੀ ਬਲਵੰਤ ਸਿੰਘ ਨੂੰ ਪ੍ਰੇਮ ਕੌਰ ਨੇ ਸ਼ਾਲ ਨਾਲ ਲਪੇਟਿਆ ਪਰ ਉਹ ਉਨ੍ਹਾਂ ਨੂੰ ਨਹੀਂ ਬਚਾਅ ਸਕੀ।

ਦੰਗਾਈ ਭੀੜ ਨੇ ਉਨ੍ਹਾਂ ਦੇ ਪਰਿਵਾਰ ਦੇ ਕਈ ਹੋਰ ਮੈਂਬਰਾਂ (ਜਿਨ੍ਹਾਂ ਵਿੱਚ ਦਿਓਰ ਅਤੇ ਹੋਰ ਰਿਸ਼ਤੇਦਾਰ ਸ਼ਾਮਲ ਸਨ) ਨੂੰ ਕਤਲ ਕਰ ਦਿੱਤਾ। ਭੀੜ ਨੇ ਇਸ ਤੋਂ ਪਹਿਲਾਂ ਬਲਵੰਤ ਸਿੰਘ ਦੇ ਜੀਜਾ ਨੂੰ ਕਤਲ ਕਰ ਦਿੱਤਾ ਸੀ। ਜਿਵੇਂ ਨਾ ਕਿਵੇਂ ਪਰਿਵਾਰ ਨੇ ਪ੍ਰੇਮ ਕੌਰ ਨੂੰ ਗੁਆਂਢੀਆਂ ਦੇ ਘਰ ਲੁਕਾਇਆ।

ਪ੍ਰੇਮ ਕੌਰ ਨੇ ਦੱਸਿਆ ਕਿ ਦੰਗਿਆਂ ਦੇ ਦੌਰਾਨ ਪੁਲਿਸ ਨੇ ਕੋਈ ਮਦਦ ਨਹੀਂ ਕੀਤੀ ਅਤੇ ਦੋ-ਤਿੰਨ ਦਿਨਾਂ ਬਾਅਦ ਫੌਜ ਆਈ ਤੇ ਫਿਰ ਪਰਿਵਾਰ ਪੁਲਿਸ ਥਾਣੇ ਗਿਆ। ਗੁਆਂਢੀਆਂ ਦੀ ਮਦਦ ਨਾਲ ਪ੍ਰੇਮ ਕੌਰ ਦੀ ਜਾਨ ਬਚ ਸਕੀ।

ਇਨਸਾਫ਼ ਦੀ ਉਮੀਦ ਵਿੱਚ ਕੁਝ ਸਾਲਾਂ ਤੱਕ ਉਨ੍ਹਾਂ ਦੀ ਸੱਸ ਕਚਹਰੀਆਂ ਵਿੱਚ ਜਾਂਦੇ ਰਹੇ ਪਰ ਹੌਲੀ-ਹੌਲੀ ਉਹ ਵੀ ਖਤਮ ਹੋ ਗਏ। ਵਿਆਹ ਦੇ ਇੱਕ ਹਫਤੇ ਬਾਅਦ ਹੀ ਆਪਣੇ ਪਤੀ ਨੂੰ ਗੁਆ ਦੇਣ ਤੋਂ ਬਾਅਦ ਪ੍ਰੇਮ ਕੌਤ ਅੱਜ ਆਪਣੀ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਲਈ ਹਾਰ-ਸ਼ਿੰਗਾਰ ਦੇ ਸਮਾਨ ਦੀ ਰੇਹੜੀ ਲਗਾਉਣ ਲਈ ਮਜ਼ਬੂਰ ਹੈ।

ਪ੍ਰੇਮ ਕੌਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸ਼ੁਰੂਆਤ ਵਿੱਚ 5 ਲੱਖ ਦੀ ਮਦਦ ਮਿਲੀ ਸੀ, ਜੋ ਉਸ ਨੇ ਆਪਣੇ ਘਰ ਬਣਾਉਣ ਵਿੱਚ ਲਗਾ ਦਿੱਤੀ। ਤਕਰੀਬਨ ਚਾਰ ਦਹਾਕੇ ਬੀਤ ਜਾਣ ਤੋਂ ਬਾਅਦ ਅੱਜ ਉਨ੍ਹਾਂ ਦੇ ਪਰਿਵਾਰ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ।

ਸਿੱਖ ਦੰਗਿਆਂ ਵਿੱਚ ਮਾਤਾ-ਪਿਤਾ ਨੂੰ ਗੁਆ ਚੁੱਕੇ ਬੱਚਿਆਂ ਨੂੰ ਨਾ ਹੀ ਚੰਗੀ ਸਿੱਖਿਆ ਮਿਲੀ ਅਤੇ ਨਾ ਹੀ ਚੰਗੀ ਨੌਕਰੀ ਮਿਲ ਸਕੀ।

ਪ੍ਰੇਮ ਕੌਰ ਨੇ ਸਰਕਾਰ ਤੋਂ ਪੀੜਤ ਲੋਕਾਂ ਦੇ ਲਈ ਚੰਗੀ ਨੌਕਰੀ ਅਤੇ ਬੱਚਿਆਂ ਦੇ ਲਈ ਚੰਗੀ ਪੜ੍ਹਾਈ ਦੀ ਮੰਗ ਅਤੇ ਮੁਲਜ਼ਮਾਂ ਨੂੰ ਸਜ਼ਾ ਦੀ ਮੰਗ ਕੀਤੀ। ਇਸ ਦੇ ਸਭ ਦੇ ਵਿੱਚ ਦਿੱਲੀ ਦੇ ਕਈ ਇਲਾਕਿਆਂ ਵਿੱਚ ਪ੍ਰੇਮ ਕੌਰ ਵਰਗੀਆਂ ਮਹਿਲਾਵਾਂ ਦੀ ਮੰਗ ਅੱਜ ਤੀਕ ਪੂਰੀ ਨਹੀਂ ਹੋ ਸਕੀ।

ABOUT THE AUTHOR

...view details